ਹੈਦਰਾਬਾਦ: 23 ਮਾਰਚ, ਦੇਸ਼ ਕਲਿੱਕ ਬਿਓਰੋ
ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ (RR) ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਸਨਰਾਈਜ਼ਰਜ਼ ਹੈਦਰਾਬਾਦ (SRH) ਨੇ 6 ਵਿਕਟਾਂ ਗੁਆ ਕੇ 286 ਦੌੜਾਂ ਬਣਾਈਆਂ। ਟੀਮ ਵੱਲੋਂ ਇਸ਼ਾਨ ਕਿਸ਼ਨ ਨੇ 106 ਦੌੜਾਂ ਬਣਾਈਆਂ, ਉਨ੍ਹਾਂ ਨੇ 45 ਗੇਂਦਾਂ ‘ਤੇ ਆਪਣੇ ਆਈਪੀਐਲ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ। ਟ੍ਰੈਵਿਸ ਹੈੱਡ ਨੇ 67, ਹੇਨਰਿਕ ਕਲਾਸੇਨ ਨੇ 34, ਨਿਤੀਸ਼ ਰੈੱਡੀ ਨੇ 30 ਅਤੇ ਅਭਿਸ਼ੇਕ ਸ਼ਰਮਾ ਨੇ 24 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਤੁਸ਼ਾਰ ਦੇਸ਼ਪਾਂਡੇ ਨੇ 3 ਅਤੇ ਮਹਿਸ਼ ਤੀਕਸ਼ਨਾ ਨੇ 2 ਵਿਕਟਾਂ ਲਈਆਂ।
Published on: ਮਾਰਚ 23, 2025 6:49 ਬਾਃ ਦੁਃ