ਐੱਸ.ਏ.ਐੱਸ ਨਗਰ, 21 ਮਾਰਚ, ਦੇਸ਼ ਕਲਿੱਕ ਬਿਓਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਸ਼੍ਰੇਣੀ ਦੇ ਸੰਗੀਤ ਗਾਇਨ ਵਿਸ਼ੇ (ਵਿਸ਼ਾ ਕੋਡ 30) ਦੀ ਮਿਤੀ 12-03-25 ਨੂੰ ਲਈ ਗਈ ਪ੍ਰੀਖਿਆ ਨੂੰ ਤਕਨੀਕੀ ਕਾਰਨਾਂ ਕਰਕੇ ਰੱਦ ਕਰ ਦਿੱਤਾ ਗਿਆ ਹੈ। ਇਸ ਸੰਬੰਧ ਵਿੱਚ ਬੋਰਡ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸੰਗੀਤ ਗਾਇਨ (ਵਿਸ਼ਾ ਕੋਡ 30) DA ਦੀ ਪ੍ਰੀਖਿਆ ਰੱਦ ਨਹੀਂ ਕੀਤੀ ਗਈ ਹੈ। ਮਿਤੀ 12-03-2025 ਨੂੰ ਲਈ ਗਈ ਸਧਾਰਨ ਪ੍ਰੀਖਿਆਰਥੀਆਂ ਦੀ ਸੰਗੀਤ ਗਾਇਨ (ਵਿਸ਼ਾ ਕੋਡ 30) ਦੀ ਰੱਦ ਕੀਤੀ ਗਈ ਪ੍ਰੀਖਿਆ ਦਾ ਮੁੜ ਇਮਤਿਹਾਨ ਮਿਤੀ 05-04-25 ਨੂੰ ਪਹਿਲਾਂ ਨਿਰਧਾਰਿਤ ਪ੍ਰੀਖਿਆ ਕੇਂਦਰਾਂ ਵਿੱਚ, ਪਹਿਲਾਂ ਵਾਲੇ ਸਮੇਂ ਅਨੁਸਾਰ ਹੀ ਲਿਆ ਜਾਵੇਗਾ।
ਇਸ ਬਾਰੇ ਬੋਰਡ ਅਧਿਕਾਰੀਆਂ ਵੱਲੋਂ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਸਪਸ਼ਟ ਕੀਤਾ ਗਿਆ ਹੈ ਕਿ ਮਿਤੀ 28-03-25 ਨੂੰ ਸੰਗੀਤਵਾਦਨ (ਮਿਊਜੀਕਲ ਇੰਸਟਰੂਮੈਂਟਲ) (ਵਿਸ਼ਾ ਕੋਡ 31) ਵਿਸ਼ੇ ਦੀ ਪ੍ਰੀਖਿਆ ਪਹਿਲਾਂ ਜਾਰੀ ਸ਼ਡਿਊਲ ਅਨੁਸਾਰ ਹੀ ਲਈ ਜਾਵੇਗੀ।
ਇਨ੍ਹਾਂ ਪ੍ਰੀਖਿਆਵਾਂ ਨਾਲ ਜੁੜੇ ਸਬੰਧਤ ਪ੍ਰੀਖਆਰਥੀ ਅਤੇ ਸਟਾਫ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਣ ਅਤੇ ਕਿਸੇ ਪ੍ਰਕਾਰ ਦੀ ਕੋਈ ਵੀ ਲੋੜੀਂਦੀ ਜਾਣਕਾਰੀ ਲਈ ਬੋਰਡ ਦੀ ਅਧਿਕਾਰਿਤ ਵੈੱਬਸਾਈਟ www.pseb.ac.in ਜਾਂ ਕੰਟਰੋਲ ਰੂਮ ਦੇ ਲੈਂਡ-ਲਾਈਨ ਨੰ: 0172-5227136,37,38 ਤੇ ਸੰਪਰਕ ਕੀਤਾ ਜਾ ਸਕਦਾ ਹੈ।
Published on: ਮਾਰਚ 24, 2025 3:29 ਬਾਃ ਦੁਃ