ਨਵੀਂ ਦਿੱਲੀ, 24 ਮਾਰਚ, ਦੇਸ਼ ਕਲਿਕ ਬਿਊਰੋ :
ਸੰਸਦ ‘ਚ Budget session ਦੇ ਦੂਜੇ ਪੜਾਅ ਦਾ ਅੱਜ 9ਵਾਂ ਦਿਨ ਹੈ। ਵਕਫ਼ ਬਿੱਲ ਨੂੰ ਲੈ ਕੇ ਲੋਕ ਸਭਾ ਅਤੇ ਰਾਜ ਸਭਾ ਦੋਵਾਂ ‘ਚ ਹੰਗਾਮਾ ਹੋ ਸਕਦਾ ਹੈ। ਸੂਤਰਾਂ ਮੁਤਾਬਕ ਕੇਂਦਰ ਸਰਕਾਰ ਈਦ ਤੋਂ ਬਾਅਦ ਵਕਫ਼ ਬਿੱਲ ਪੇਸ਼ ਕਰ ਸਕਦੀ ਹੈ।
ਹੁਣ Budget session ਦੀ ਕਾਰਵਾਈ ਵਿੱਚ ਸਿਰਫ਼ 10 ਦਿਨ ਬਚੇ ਹਨ। ਸੈਸ਼ਨ 4 ਅਪ੍ਰੈਲ ਨੂੰ ਸਮਾਪਤ ਹੋਵੇਗਾ। ਰੇਲਵੇ (ਸੋਧ ਬਿੱਲ) 2024 ਨੂੰ ਰਾਜ ਸਭਾ ਨੇ 10 ਮਾਰਚ ਨੂੰ ਪਾਸ ਕੀਤਾ ਸੀ। ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿੱਲ-2025, 11 ਮਾਰਚ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ।
Budget session ਦੇ ਅੱਠਵੇਂ ਦਿਨ ਸ਼ੁੱਕਰਵਾਰ ਨੂੰ ਅਮਿਤ ਸ਼ਾਹ ਨੇ ਗ੍ਰਹਿ ਮੰਤਰਾਲੇ ਦੇ ਕੰਮਕਾਜ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ ਸੀ। ਸ਼ਾਹ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ‘ਚ ਪਿਛਲੇ 10 ਸਾਲਾਂ ‘ਚ ਬਹੁਤ ਕੁਝ ਬਦਲਿਆ ਹੈ।
Published on: ਮਾਰਚ 24, 2025 7:13 ਪੂਃ ਦੁਃ