ਹੈਦਰਾਬਾਦ, 24 ਮਾਰਚ, ਦੇਸ਼ ਕਲਿਕ ਬਿਊਰੋ :
ਹੈਦਰਾਬਾਦ ‘ਚ ਇੱਕ ਖ਼ੌਫ਼ਨਾਕ ਹਾਦਸੇ ਵਿੱਚ, 23 ਸਾਲਾ ਲੜਕੀ ਨੇ ਚਲਦੀ ਟਰੇਨ ਤੋਂ ਛਾਲ ਮਾਰ ਕੇ ਆਪਣੀ ਇਜ਼ਤ ਬਚਾਈ। ਇਹ ਘਟਨਾ 22 ਮਾਰਚ ਦੀ ਸ਼ਾਮ ਨੂੰ ਵਾਪਰੀ, ਜਦੋਂ ਲੜਕੀ ਸਿਕੰਦਰਾਬਾਦ ਰੇਲਵੇ ਸਟੇਸ਼ਨ ਤੋਂ ਚਲਣ ਵਾਲੀ ਐਮਐਮਟੀਐਸ ਟਰੇਨ ਦੇ ਮਹਿਲਾ ਕੋਚ ਵਿੱਚ ਇਕੱਲੀ ਯਾਤਰਾ ਕਰ ਰਹੀ ਸੀ।
ਜਿਵੇਂ ਹੀ ਟਰੇਨ ਅੱਗੇ ਵਧੀ, ਕੋਚ ਵਿੱਚ ਬੈਠੀਆਂ ਦੋ ਹੋਰ ਮਹਿਲਾਵਾਂ ਉਤਰ ਗਈਆਂ। ਉਸ ਸਮੇਂ, ਲਗਭਗ 25 ਸਾਲ ਦਾ ਇੱਕ ਅਣਜਾਣ ਵਿਅਕਤੀ ਉਸ ਕੋਲ ਆਇਆ ਅਤੇ ਉਸ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਲੱਗਾ। ਲੜਕੀ ਨੇ ਵਿਰੋਧ ਕੀਤਾ।ਇਸ ਦੌਰਾਨ ਉਕਤ ਦਰਿੰਦੇ ਤੋਂ ਬਚਣ ਲਈ, ਉਸਨੇ ਚੱਲਦੀ ਟਰੇਨ ਵਿੱਚੋਂ ਛਾਲ ਮਾਰ ਦਿੱਤੀ।
ਘਟਨਾ ਵਿੱਚ ਗੰਭੀਰ ਜ਼ਖਮੀ ਹੋਈ ਲੜਕੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦਰਿੰਦੇ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।
Published on: ਮਾਰਚ 24, 2025 2:05 ਬਾਃ ਦੁਃ