ਚੰਡੀਗੜ੍ਹ, 24 ਮਾਰਚ, ਦੇਸ਼ ਕਲਿੱਕ ਬਿਓਰੋ :
ਅੱਜ ਦੇ ਸਮੇਂ ਵਿੱਚ ਹਰ ਪਾਸੇ ਆਰਟੀਫਿਸ਼ੀਅਲ ਇਟੰਲੀਜੈਂਸ (AI) ਦੀ ਪੂਰੀ ਚਰਚਾ ਹੈ। ਹੁਣ ਇਕ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਅਖਬਾਰ ਨੇ ਸਾਰੇ ਅਖ਼ਬਾਰ ਹੀ ਏਆਈ ਤੋਂ ਲਿਖਵਾਇਆ ਅਤੇ ਵੰਡਵਾਇਆ ਵੀ ਦਿੱਤਾ ਹੈ। ਦੁਨੀਆ ਵਿੱਚ ਇਹ ਪਹਿਲੀ ਵਾਰ ਹੋਇਆ। ਅਜਿਹਾ ਇਟਲੀ ਵਿੱਚ ਹੋਇਆ ਹੈ ਜਿੱਥੇ ਰੋਜ਼ਾਨਾ ਅਖ਼ਬਾਰ ਨੂੰ ਏਆਈ ਤੋਂ ਤਿਆਰ ਕਰਵਾਇਆ ਗਿਆ। ਇਟਲੀ ਦੇ II Foglio ਰੋਜ਼ਾਨਾ ਛੱਪਣ ਵਾਲਾ ਅਖਬਾਰ ਹੈ, ਜਿਸ ਦੀ 29000 ਕਾਪੀ ਵਿਕਦੀ ਹੈ।
ਅਖਬਾਰ ਦਾ ਕਹਿਣਾ ਹੈ ਕਿ ਇਹ ਦੁਨੀਆ ਦਾ ਪਹਿਲਾ ਅਖਬਾਰ ਹੈ ਜੋ ਪੂਰੀ ਤਰ੍ਹਾਂ ਆਰਟੀਫਿਸ਼ੀਅਲ ਇਟੇਲੀਜੈਂਸ (ਏਆਈ) ਤੋਂ ਤਿਆਰ ਕਰਵਾਇਆ ਜਾਂਦਾ ਹੋਰ ਛਪਦਾ ਹੈ। ਇਸ ਨੂੰ 18 ਮਾਰਚ ਨੂੰ ਆਪਣੇ ਆਮ ਐਡੀਸ਼ਨ ਦੇ ਨਾਲ ਨਾਲ ਪ੍ਰਿੰਟ ਅਤੇ ਆਨਲਾਈਨ ਵਿੱਚ ਚਾਰ ਪੇਸ ਦਾ ਰੋਜ਼ਾਨਾ ਏਆਈ ਸੰਸਕਰਨ ਤਿਆਰ ਕਰਨਾ ਸ਼ੁਰੂ ਕੀਤਾ। ਪੇਪਰ ਵਿੱਚ ਲਗਭਗ 22 ਆਰਟੀਕਲ ਅਤੇ ਤਿੰਨ ਸੰਪਾਦਕੀ ਸ਼ਾਮਲ ਸਨ।
ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਅਖਬਾਰ ਦੇ ਲਗਭਗ 20 ਪੱਤਰਕਾਰ OpenAI ਦੇ ChatGPT ਚੇਟਬਾਟ ਨੂੰ ਇਕ ਖਾਸ ਵਿਸ਼ੇ ਉਤੇ ਇਕ ਖਾਸ ਟੋਨ ਵਿੱਚ ਸਟੋਰੀ ਲਿਖਣ ਲਈ ਕਹਿੰਦੇ ਹਨ। ਇਸ ਤੋਂ ਬਾਅਦ ਇਹ ਏਆਈ ਸਾਫਟਵੇਅਰ ਇੰਟਰਨੈਟ ਤੋਂ ਮਿਲੀ ਜਾਣਕਾਰੀ ਦੀ ਵਰਤੋਂ ਕਰਕੇ ਆਰਟੀਕਲ ਤਿਆਰ ਕਰਦਾ ਹੈ।
ਏਆਈ ਦੀ ਮਦਦ ਨਾਲ ਜੋ ਆਰਟੀਕਲ ਛਾਪੇ ਹਨ ਉਨ੍ਹਾਂ ਵਿੱਚ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਦੇ ਭਾਸ਼ਣਾ ਦਾ ਏਨਾਲਿਸਿਸ, ਡੋਨਾਲਡ ਟਰੰਪ ਅਤੇ ਵਲਾਦਿਮੀਰ ਪੁਤਿਨ ਵਿੱਚ ਹੁਣੇ ਫੋਨ ਕਾਲ ਉਤੇ ਇਕ ਸੰਪਾਦਕੀ ਅਤੇ ਇਕ ਫੈਸ਼ਨ ਸਟੋਰੀ ਸ਼ਾਮਲ ਹੈ।
ਅਖਬਾਰ ਦੇ ਡਾਇਰੈਕਟਰ ਸੇਰਾਸਾ ਦਾ ਕਹਿਣਾ ਹੈ ਕਿ ‘ਪੱਤਰਕਾਰਤਾ ਨੂੰ ਪੁਨਰਜੀਵਿਤ ਕਰਨ ਲਈ ਇਕ ਵਰਤੋਂ ਕੀਤੀ ਹੈ, ਇਸ ਨੂੰ ਖਤਮ ਕਰਨ ਲਈ ਨਹੀਂ।‘ ਉਨ੍ਹਾਂ ਅੱਗੇ ਕਿਹਾ ਇਸਦੇ ਦੋ ਉਦੇਸ਼ ਹਨ। ਇਕ ਪਾਸੇ ਥਿਓਰੀ ਨੂੰ ਵਿਵਹਾਰ ਵਿੱਚ ਲਿਆਉਣਾ, ਦੂਜਾ ਇਹ ਖੁਦ ਦੀ ਟ੍ਰੇਨਿੰਗ ਕਰਨਾ ਹੈ ਅਤੇ ਇਸ ਤਰ੍ਹਾਂ ਸਮਝਣਾ ਹੈ ਕਿ ਏਆਈ ਦੀਆਂ ਸੀਮਾਵਾਂ ਕੀ ਹਨ। ਨਾਲ ਹੀ ਇਹ ਮੌਕਾ ਹੈ, ਉਹ ਸੀਮਾਵਾਂ ਜਿੰਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਅਤੇ ਕਿੰਨਾਂ ਨੂੰ ਨਹੀਂ ਕੀਤਾ ਜਾ ਸਕਦਾ।
Published on: ਮਾਰਚ 24, 2025 8:20 ਪੂਃ ਦੁਃ