ਚੰਡੀਗੜ੍ਹ, 25 ਮਾਰਚ, ਦੇਸ਼ ਕਲਿੱਕ ਬਿਓਰੋ :
ਐਨਐਸਏ ਦੇ ਤਹਿਤ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਇਕ ਹੋਰ ਸਾਥੀ ਤੋਂ ਐਨਐਸਏ ਹਟਾ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀ ਵਿਰੇਂਦਰ ਸਿੰਘ ਫੌਜੀ ਉਤੇ ਲਗਾਈ ਗਈ ਐਨਐਸਏ ਦੀ ਮਿਆਦ ਖਤਮ ਹੋ ਗਈ ਹੈ। ਇਸ ਤੋਂ ਬਾਅਦ ਉਸ ਨੂੰ ਹੁਣ ਪੰਜਾਬ ਲਿਆਂਦਾ ਜਾਵੇਗਾ। ਐਨਐਸਏ ਹਟਣ ਤੋਂ ਬਾਅਦ ਅਜਨਾਲਾ ਦੀ ਪੁਲਿਸ ਉਸ ਲੈਣ ਵਾਸਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚੀ ਹੈ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਉਤੇ ਲਗਾਈ ਐਨਐਸਏ ਨੂੰ ਲੈ ਕੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਦੇ 7 ਸਾਥੀਆਂ ਤੋਂ ਪਹਿਲਾਂ ਹੀ ਐਨਐਸਏ ਹਟਾ ਦਿੱਤੀ ਗਈ ਸੀ। ਜਿੰਨਾਂ ਨੂੰ ਅਸਾਮ ਤੋਂ ਪੰਜਾਬ ਲਿਆਂਦਾ ਗਿਆ ਸੀ।
Published on: ਮਾਰਚ 25, 2025 7:47 ਪੂਃ ਦੁਃ