ਨਵੀਂ ਦਿੱਲੀ, 25 ਮਾਰਚ, ਦੇਸ਼ ਕਲਿੱਕ ਬਿਓਰੋ :
ਭਾਜਪਾ ਦੀ ਨਵੀਂ ਬਣੀ ਦਿੱਲੀ ਸਰਕਾਰ ਵੱਲੋਂ ਅੱਜ ਆਪਣਾ ਬਜਟ ਪੇਸ਼ ਕੀਤਾ ਗਿਆ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਵਿੱਤੀ ਸਾਲ 2025-26 ਲਈ ਦਿੱਲੀ ਸਰਕਾਰ ਦਾ ਬਜਟ ਪੇਸ਼ ਕੀਤਾ ਗਿਆ। ਦਿੱਲੀ ਸਰਕਾਰ ਦਾ ਪਹਿਲੀ ਵਾਰ 1 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ, ਜੋ ਦ ਪਿਛਲੇ ਸਾਲ ਦੇ ਬਜਟ ਤੋਂ 31.5 ਫੀਸਦੀ ਜ਼ਿਆਦਾ ਹੈ। ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਦਿੱਲੀ ਦੇ ਲੋਕਾਂ ਨੂੰ ਹੁਣ 10 ਲੱਖ ਰੁਪਏ ਸਿਹਤ ਬੀਮਾ ਮਿਲੇਗਾ। ਦਿੱਲੀ ਸਰਕਾਰ ਵੱਲੋਂ ‘ਮਹਿਲਾ ਸਮਰਿਧੀ ਯੋਜਨਾ ਲਈ ਬਜਟ ਵਿੱਚ 5100 ਕਰੋੜ ਰੁਪਏ ਦਾ ਪ੍ਰਵਧਾਨ ਕੀਤਾ ਗਿਆ ਹੈ। ਇਸ ਤਹਿਤ ਯੋਜਨਾ ਦੇ ਦਾਇਰੇ ਵਿੱਚ ਆਉਣ ਵਾਲੀ ਦਿੱਲੀ ਦੀ ਹਰ ਔਰਤ ਨੂੰ ਹਰ ਮਹੀਨੇ 2500 ਰੁਪਏ ਦੀ ਆਰਥਿਕ ਮਦਦ ਮਿਲੇਗੀ।
Published on: ਮਾਰਚ 25, 2025 1:43 ਬਾਃ ਦੁਃ