ਕੈਲਗਰੀ: 25 ਮਾਰਚ, ਦੇਸ਼ ਕਲਿੱਕ ਬਿਓਰੋ
Canada ਕੈਨੇਡਾ ਦੇ Calgary ਕੈਲਗਰੀ ਵਿੱਚ ਇੱਕ ਵਿਅਕਤੀ ਨੇ ਟ੍ਰੇਨ ਸਟੇਸ਼ਨ ਦੇ ਪਲੇਟਫਾਰਮ ‘ਤੇ ਇੱਕ ਪੰਜਾਬੀ ਲੜਕੀ ‘ਤੇ ਹਮਲਾ ਕੀਤਾ ਹੈ। ਕੈਲਗਰੀ ਪੁਲਿਸ ਵਲੋਂ ਬ੍ਰੇਡਨ ਜੋਸਫ਼ ਜੇਮਜ਼ (31) ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਉਸ ਉਪਰ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਪੁਲਿਸ ਇਸ ਮਾਮਲੇ ਦੀ ਹੋਰ ਪਹਿਲੂਆਂ ਤੋਂ ਵੀ ਤਫ਼ਤੀਸ਼ ਕਰ ਰਹੀ ਹੈ।ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ ਨੀਲੇ ਰੰਗ ਦੀ ਜੈਕੇਟ ਅਤੇ ਗੂੜ੍ਹੇ ਸਲੇਟੀ ਰੰਗ ਦੀ ਪੈਂਟ ਪਹਿਨੇ ਇੱਕ ਆਦਮੀ ਨੇ ਕੁੜੀ ‘ਤੇ ਹਮਲਾ ਕੀਤਾ, ਜੋ ਕਿ ਇੱਕ ਵਿਦਿਆਰਥੀ ਜਾਪਦੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ, ਕੁਰੂਕਸ਼ੇਤਰ ਦੀ ਇੱਕ 23 ਸਾਲਾ ਔਰਤ ਦਾ ਕੈਨੇਡਾ ਦੇ ਸਰੀ ਵਿੱਚ ਬਦਮਾਸ਼ਾਂ ਨੇ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਸੀ।
Published on: ਮਾਰਚ 25, 2025 1:45 ਬਾਃ ਦੁਃ