ਚੰਡੀਗੜ੍ਹ, 25 ਮਾਰਚ, ਦੇਸ਼ ਕਲਿੱਕ ਬਿਓਰੋ :
ਪਿੰਡਾਂ ਵਿਚੋਂ ਘਰਾਂ ਉਤੋਂ ਦੀ ਲੰਘਦੀਆਂ ਹਾਈਵੋਲਟੇਜ ਤਾਰਾ ਦਾ ਮਾਮਲਾ ਅੱਜ ਪੰਜਾਬ ਵਿਧਾਨ ਸਭਾ ਵਿੱਚ ਉਠਾਇਆ ਗਿਆ। ਵਿਧਾਇਕ ਲਾਭ ਸਿੰਘ ਊਗੋਕੇ ਨੇ ਧਿਆਨ ਦਿਵਾਊ ਨੋਟਿਸ ਦੌਰਾਨ ਇਸ ਮਾਮਲੇ ਨੂੰ ਚੁੱਕਿਆ। ਵਿਧਾਇਕ ਨੇ ਧਿਆਨ ਦਿਵਾਊ ਨੋਟਿਸ ਦੌਰਾਨ ਕਿਹਾ ਕਿ ਸੂਬੇ ਦੇ ਪਿੰਡਾਂ ਵਿਚੋਂ ਘਰਾਂ ਉਤੋਂ ਦੀ ਲੰਘਦੀਆਂ ਹਾਈ ਵੋਲਟੇਜ਼ ਤਾਰਾਂ ਨਾਲ ਰੋਜਾਨਾ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਹ ਮਾਮਲਾ ਪੂਰੇ ਸੂਬੇ ਦਾ ਹੈ। ਇਹ ਹਾਈ ਵੋਲਟੇਜ਼ ਤਾਰਾਂ ਗਲੀਆਂ ਵਿਚੋਂ ਹੋ ਕੇ ਵੀ ਲੰਘਦੀਆਂ ਹਨ। ਪਿਛਲੇ ਕਈ ਸਾਲਾਂ ਵਿੱਚ ਹਜ਼ਾਰਾਂ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਪਰ ਇਸ ਸਬੰਧੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਲੋਕਾਂ ਵਿਚ ਭਾਰੀ ਰੋਸ ਅਤੇ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਉਤੋ ਬਿਜਲੀ ਮੰਤਰੀ ਹਰਜਭਨ ਸਿੰਘ ਨੇ ਬੋਲਦੇ ਹੋਏ ਜਵਾਬ ਦਿੱਤਾ।


Published on: ਮਾਰਚ 25, 2025 2:09 ਬਾਃ ਦੁਃ