ਖੰਨਾ, 25 ਮਾਰਚ, ਦੇਸ਼ ਕਲਿੱਕ ਬਿਓਰੋ :
ਲੁਧਿਆਣਾ ਜ਼ਿਲ੍ਹੇ ਵਿੱਚ ਸੁਨਿਆਰੇ ਦੀ ਦੁਕਾਨ ਉਤੇ ਕਰੀਬ 6 ਲੱਖ ਰੁਪਏ ਦੇ ਗਹਿਣੇ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਸਮਰਾਲਾ ਵਿੱਚ ਇਕ ਦੁਕਾਨ ਤੋਂ ਚੋਰੀ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬਦਮਾਸ ਔਰਤਾਂ ਨਾਲ ਦੁਕਾਨ ਵਿੱਚ ਦਾਖਲ ਹੋਏ।
ਮਿਲੀ ਜਾਣਕਾਰੀ ਅਨੁਸਾਰ ਬੰਧਨ ਜਿਵੈਲਰੀਜ਼ ਦੀ ਦੁਕਾਨ ਉਤੇ ਬੀਤੇ ਸ਼ਾਮ ਨੂੰ ਇਕ ਵਿਅਕਤੀ ਗ੍ਰਾਹਕ ਬਣਕੇ ਆਇਆ। ਦੁਕਾਨ ਮਾਲਿਕ ਦੀਪਕ ਵਰਮਾ ਨੇ ਦੱਸਿਆ ਕਿ ਆਰੋਪੀ ਦੋ ਔਰਤਾਂ ਨਾਲ ਦੁਕਾਨ ਵਿੱਚ ਆਏ ਸਨ। ਔਰਤਾਂ ਅਲੱਗ-ਅਲੱਗ ਆਈਆਂ ਸਨ, ਪ੍ਰੰਤੂ ਉਨ੍ਹਾਂ ਨੂੰ ਲਗਿਆ ਕਿ ਨਾਲ ਹਨ। ਆਰੋਪੀ ਨੇ ਸੋਨੀ ਦੀਆਂ ਅਗੂਠੀਆਂ ਦਿਖਾਉਣ ਲਈ ਕਿਹਾ।
ਜਦੋਂ ਅਗੂਠੀਆਂ ਦਾ ਬਾਕਸ ਸਾਹਮਣੇ ਰੱਖਿਆ ਤਾਂ ਆਰੋਪੀ ਅਗੂਠੀਆਂ ਪਹਿਨ ਕੇ ਦੇਖਣ ਲੱਗਿਆ। ਫਿਰ ਉਸ ਨੇ ਹੋਰ ਅਗੂਠੀਆਂ ਦਿਖਾਉਣ ਲਈ ਕਿਹਾ। ਜਿਵੇਂ ਹੀ ਦੀਪਕ ਦੂਜਾ ਬਾਕਸ ਕੱਢਣ ਲੱਗਿਆ, ਤਾਂ ਆਰੋਪੀ ਪਹਿਲਾਂ ਵਾਲਾ ਡੱਬਾ ਲੈ ਕੇ ਭੱਜ ਗਿਆ। ਉਹ ਬਾਹਰ ਖੜ੍ਹੀ ਕਰੇਟਾਂ ਵਿੱਚ ਬੈਠ ਕੇ ਫਰਾਰ ਹੋ ਗਿਆ। ਬਾਕਸ ਵਿੱਚ 12 ਸੋਨੇ ਦੀਆਂ ਅਗੂਠੀਆਂ ਸਨ, ਜਿੰਨਾਂ ਦੀ ਕੀਮਤ ਕਰੀਬ 5 ਤੋਂ 6 ਲੱਖ ਰੁਪਏ ਹੈ। ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Published on: ਮਾਰਚ 25, 2025 12:44 ਬਾਃ ਦੁਃ