ਫਾਜ਼ਿਲਕਾ 25 ਮਾਰਚ 2025, ਦੇਸ਼ ਕਲਿੱਕ ਬਿਓਰੋ
ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ-ਕਮ-ਜ਼ਿਲ੍ਹਾ ਮਿਸ਼ਨ ਡਾਇਰੈਕਟਰ ਆਜੀਵਿਕਾ ਮਿਸ਼ਨ ਸ੍ਰੀ. ਸੁਭਾਸ਼ ਚੰਦਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ. ਗੁਰਜਿੰਦਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਕੇਐੱਸਆਰਐੱਲਐੱਮ ਸੁਭਮ ਵੱਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪ ਦੀਆਂ ਮੈਂਬਰ 13 ਪੇਂਡੂ ਔਰਤਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ 270 ਮਧੂ ਮੱਖੀਆਂ ਦੇ ਡੱਬੇ ਮੁਹੱਈਆ ਕਰਵਾਏ ਗਏ।
ਇਹ ਜਾਣਕਾਰੀ ਦਿੰਦਿਆਂ ਬਲਾਕ ਪ੍ਰੋਗਰਾਮ ਮੈਨੇਜਰ ਆਜੀਵਿਕਾ ਮਿਸ਼ਨ ਜਲਾਲਾਬਾਦ ਲਵਪ੍ਰੀਤ ਸਿੰਘ ਤੇ ਨਵਨੀਤ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦਾ ਮੁੱਖ ਮਕਸਦ ਪੇਂਡੂ ਖੇਤਰ ਵਿੱਚ ਔਰਤਾਂ ਦਾ ਆਰਥਿਕ ਅਤੇ ਸਮਾਜਿਕ ਪੱਧਰ ਉੱਚਾ ਚੁੱਕਣਾ ਹੈ। ਜਿਸ ਦੇ ਤਹਿਤ ਉਨ੍ਹਾਂ ਨੂੰ ਸੈਲਫ ਹੈਲਪ ਗਰੁੱਪਾਂ ਵਿੱਚ ਮੈਂਬਰ ਬਣਾ ਕੇ ਅਲੱਗ-ਅਲੱਗ ਕਿੱਤਿਆਂ ਦੀ ਟ੍ਰੇਨਿੰਗ ਕਰਵਾ ਕੇ ਸਵੈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ। ਜਿਸ ਨਾਲ ਉਨ੍ਹਾਂ ਆਰਥਿਕ ਪੱਧਰ ਉੱਚਾ ਹੁੰਦਾ ਹੈ। ਇਸੇ ਤਹਿਤ ਹੀ ਬਲਾਕ ਜਲਾਲਾਬਾਦ ਦੇ ਪਿੰਡ ਸੜੀਆ ਅਤੇ ਚੱਕ ਸੜੀਆ ਵਿਖੇ ਆਜੀਵਿਕਾ ਮਿਸ਼ਨ ਅਧੀਨ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਨੂੰ ਮਧੂ ਮੱਖੀ ਪਾਲਣ ਕਿੱਤੇ ਦੀ ਟ੍ਰੇਨਿੰਗ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਗਿਆ।
ਇਸ ਮੌਕੇ ਬਾਗਬਾਨੀ ਵਿਕਾਸ ਅਫਸਰ ਸੁਖਜਿੰਦਰ ਸਿੰਘ ਅਤੇ ਤਜਿੰਦਰਪਾਲ ਸਿੰਘ ਐਮਆਈਐੱਸ ਆਜੀਵਿਕਾ ਮਿਸ਼ਨ ਜਲਾਲਾਬਾਦ ਵੀ ਹਾਜ਼ਰ ਸਨ।
Published on: ਮਾਰਚ 25, 2025 2:38 ਬਾਃ ਦੁਃ