ਮਾਨਸਾ, 25 ਮਾਰਚ: ਦੇਸ਼ ਕਲਿੱਕ ਬਿਓਰੋ
ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾ ’ਤੇ ਪ੍ਰਿੰਸੀਪਲ ਸ੍ਰੀ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਸਰਕਾਰੀ ਆਈ. ਟੀ. ਆਈ. ਮਾਨਸਾ ਵਿਖੇ ਕੌਮਾਂਤਰੀ ਜਲ ਦਿਵਸ ਮਨਾਇਆ ਗਿਆ।
ਸੰਸਥਾ ਵਿਖੇ ਭੂਮੀ ਅਤੇ ਜਲ ਸੰਭਾਲ ਵਿਭਾਗ ਤੋ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਲ੍ਹਾ ਭੂਮੀ ਰੱਖਿਆ ਅਫ਼ਸਰ ਸ੍ਰ. ਬਿਕਰਮਜੀਤ ਸਿੰਘ ਨੇ ਕਿਹਾ ਕਿ ਪਾਣੀ ਦੀ ਦੁਰਵਰਤੋ ਨੂੰ ਰੋਕ ਕੇ ਇਸ ਦੀ ਸੰਭਾਲ ਬੇਹੱਦ ਜਰੂਰੀ ਹੈ। ਉਨ੍ਹਾਂ ਸਾਡੇ ਜੀਵਨ ਵਿਚ ਪਾਣੀ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋਂ ਬਲਾਕ ਕੋਆਰਡੀਨੇਟਰ ਸ੍ਰ. ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਪਾਣੀ ਦੀ ਮਹੱਤਤਾ ਨੂੰ ਸਮਝਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸ੍ਰੋਤ ਅਣਮੁੱਲੀ ਦਾਤ ਹੁੰਦੇ ਹਨ ਜਿੰਨ੍ਹਾਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਕੇ ਰੱਖਣਾ ਸਾਡਾ ਨੈਤਿਕ ਫਰਜ਼ ਬਣਦਾ ਹੈ।
ਐਨ.ਐਸ.ਐਸ.ਅਫ਼ਸਰ ਸ੍ਰ. ਜਸਪਾਲ ਸਿੰਘ ਨੇ ਕਿਹਾ ਕਿ ਪਾਣੀ ਤੋ ਬਿਨ੍ਹਾ ਜ਼ਿੰਦਗੀ ਦੀ ਕਲਪਨਾ ਕਰਨ ਬਾਰੇ ਵੀ ਸੋਚਿਆ ਨਹੀਂ ਜਾ ਸਕਦਾ, ਇਸ ਲਈ ਸਾਨੂੰ ਪਾਣੀ ਦੀ ਸੰਭਾਲ ਅਤੇ ਬਚਾਓ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।
ਵਿਸ਼ਵ ਜਲ ਦਿਵਸ ਮੌਕੇ ਸਿਖਿਆਰਥੀਆਂ ਤੋ ਇਲਾਵਾ ਸ੍ਰ. ਗੁਰਪਿਆਰ ਸਿੰਘ ਹੋਸਟਲ ਸੁਪਰਡੰਟ ਕਮ. ਪੀ. ਟੀ. ਆਈ., ਮੈਡਮ ਬੀਨੂੰ ਰਾਣੀ ਸੀ.ਡੀ.ਐਸ., ਸ੍ਰ. ਧਰਮਿੰਦਰ ਸਿੰਘ ਪਲੰਬਰ ਇੰਸਟਰਕਟਰ, ਸ੍ਰ. ਜਸਵਿੰਦਰ ਸਿੰਘ ਪਲੰਬਰ ਇੰਸਟਰਕਟਰ ਅਤੇ ਸ੍ਰੀਮਤੀ ਕਰਮਜੀਤ ਕੌਰ ਕਢਾਈ ਇੰਸਟਰਕਟਰ ਹਾਜ਼ਰ ਸਨ।
Published on: ਮਾਰਚ 25, 2025 2:48 ਬਾਃ ਦੁਃ