ਪੰਜਾਬ ਦਾ ਬਜਟ ਅਤਿ ਨਿਰਾਸ਼ਾਜਨਕ: ਡਾ. ਅਜੀਤਪਾਲ

Punjab


ਬਠਿੰਡਾ: 26 ਮਾਰਚ, ਦੇਸ਼ ਕਲਿੱਕ ਬਿਓਰੋ

ਪੰਜਾਬ ਬਜਟ ਕਿਸਾਨਾਂ, ਕਾਰੋਬਾਰੀਆਂ, ਮਜਦੂਰਾਂ, ਔਰਤਾਂ, ਛੋਟੇ ਦੁਕਾਨਦਾਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਘੋਰ ਨਿਰਾਸ਼ਾਜਨਕ ਹੈ l ਪੰਜਾਬ ਸਿਰ ਲਗਾਤਾਰ ਵੱਧਦੇ ਕਰਜ਼ੇ ਦੇ ਆਸਰੇ ਚਲਦੀ ਸਰਕਾਰ ਦਾ ਬਜਟ ਅੰਕੜਿਆਂ ਦੀ ਖੇਡ ਹੀ ਹੈ l ਸਿਹਤ ਬੀਮਾ ਯੋਜਨਾ ਸਿਹਤ ਖੇਤਰ ਦੇ ਵੱਧਦੇ ਸੰਕਟ ਦਾ ਹੱਲ ਨਹੀਂ l ਜਨਤਕ ਖੇਤਰ ਦੀਆਂ ਸਿਹਤ ਸੇਵਾਵਾਂ ਨੂੰ ਪੇਂਡੂ ਖੇਤਰ ਅਤੇ ਨੀਮ ਸ਼ਹਿਰੀ ਹਲਕਿਆਂ ਵਿੱਚ ਮਜਬੂਤ ਕਰਨ ਲਈ ਕੋਈ ਵੱਖਰਾ ਬਜਟ ਨਹੀਂ ਰੱਖਿਆ ਗਿਆ l ਬਜਟ ਵਿੱਚ ਕੋਈ ਸਾਜਗਾਰ ਖੇਤੀ ਨੀਤੀ ਦਾ ਜ਼ਿਕਰ ਨਹੀਂ ਜਿਸ ਨਾਲ ਕਿਸਾਨਾਂ ਦੀਆਂ ਖੁਦਕਸ਼ੀਆਂ ਅਤੇ ਉਨਾਂ ਦੇ ਸਿਰ ਪਏ ਕਰਜਿਆਂ ਤੇ ਰੋਕ ਲੱਗ ਸਕੇ l ਲੋਕ ਪੱਖੀ ਸਿੱਖਿਆ ਨੀਤੀ ਦਾ ਮੈਪ ਨਹੀਂ ਦਿੱਤਾ ਗਿਆ l ਪੁਰਾਣੀ ਪੈਨਸ਼ਨ ਸਕੀਮ ਬਹਾਲੀ ਤੇ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਸਬੰਧੀ ਚੁੱਪ ਵੱਟੀ ਹੈ l ਮਹਿੰਗਾਈ, ਗਰੀਬੀ, ਭੁੱਖਖਮਰੀ ਤੇ ਕੁਪੋਸ਼ਣ ਦਾ ਕੋਈ ਠੋਸ ਹੱਲ ਪੇਸ਼ ਨਹੀਂ ਕੀਤਾ l ਸਨਅਤੀ ਤੇ ਖੇਤ ਮਜ਼ਦੂਰਾਂ ਜਾਂ ਛੋਟੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ l ਉਹਨਾਂ ਸਿਰ ਚੜੇ ਕਰਜਿਆਂ ਨੂੰ ਜਿਉਂ ਦਾ ਤਿਉਂ ਹੀ ਰੱਖਿਆ ਹੈ l ਮੈਡੀਕਲ ਤੇ ਉੱਚ ਸਿਖਿਆ ਦੀਆਂ ਭਾਰੀ ਫੀਸਾਂ ਵੀ ਉਵੇਂ ਹੀ ਰੱਖ ਦਿੱਤੀਆਂ ਗਈਆਂ ਹਨ l

Published on: ਮਾਰਚ 26, 2025 4:23 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।