ਵਾਸਿੰਗਟਨ, 27 ਮਾਰਚ, ਦੇਸ਼ ਕਲਿਕ ਬਿਊਰੋ :
America ਦੇ ਦੱਖਣੀ ਫਲੋਰੀਡਾ North Florida ਦੇ ਪੈਮਬਰੋਕ ਪਾਰਕ ‘ਚ ਬੁੱਧਵਾਰ ਰਾਤ ਗੋਲੀਬਾਰੀ Firing ਦੀ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ, ਜਿਸ ਵਿੱਚ ਇਕ ਔਰਤ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਏ।
ਬ੍ਰਾਵਰਡ ਸ਼ੈਰਿਫ਼ ਦਫ਼ਤਰ ਦੇ ਫਾਇਰ ਰੈਸਕਿਊ ਬਟਾਲੀਅਨ ਮੁਖੀ ਮਾਈਕਲ ਕੇਨ ਨੇ ਦੱਸਿਆ ਕਿ ਇਹ ਗੋਲੀਬਾਰੀ ਸ਼ਾਮ 8 ਵਜੇ ਦੇ ਕਰੀਬ ਹੋਈ।
ਮਰਨ ਵਾਲਿਆਂ ਵਿੱਚ ਇੱਕ ਮਹਿਲਾ ਅਤੇ ਤਿੰਨ ਬੱਚੇ ਸ਼ਾਮਲ ਹਨ। ਇਕ ਬਾਲਗ ਆਦਮੀ ਅਤੇ ਇਕ ਕੁੜੀ, ਜੋ ਗੋਲੀਬਾਰੀ ‘ਚ ਜ਼ਖਮੀ ਹੋਏ, ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ, ਉਨ੍ਹਾਂ ਦੀ ਹਾਲਤ ਬਾਰੇ ਹਾਲੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ।
ਪੈਮਬਰੋਕ ਪਾਰਕ ਪੁਲਿਸ ਦੇ ਬੁਲਾਰੇ ਈਵਾਨ ਰੌਸ ਨੇ ਦੱਸਿਆ ਕਿ ਇਹ ਗੋਲੀਬਾਰੀ ਇੱਕ ਘਰੇਲੂ ਵਿਵਾਦ ਦਾ ਨਤੀਜਾ ਹੋ ਸਕਦੀ ਹੈ। ਪੁਲਿਸ ਵੱਲੋਂ ਜ਼ਖਮੀ ਵਿਅਕਤੀਆਂ ਦੇ ਬਿਆਨਾਂ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਜਾਂਚ ਜਾਰੀ ਹੈ।
Published on: ਮਾਰਚ 27, 2025 12:50 ਬਾਃ ਦੁਃ