ਮਊ, 27 ਮਾਰਚ, ਦੇਸ਼ ਕਲਿੱਕ ਬਿਓਰੋ :
ਬਿਜਲੀ ਮੰਤਰੀ ਦੇ ਭਾਸ਼ਣ ਸਮੇਂ ਬਿਜਲੀ ਦਾ ਬੰਦ ਹੋਣੇ ਵਿਭਾਗ ਦੇ ਐਸਡੀਓ ਅਤੇ ਜੇਈ ਨੂੰ ਮਹਿੰਗਾ ਪੈ ਗਿਆ। ਬਿਜਲੀ ਬੰਦ ਹੋਣ ਕਾਰਨ ਮੰਤਰੀ ਨੇ ਐਸਡੀਓ ਅਤੇ ਜੇਈ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਅਤੇ ਐਸਈ ਅਤੇ ਐਕਸ਼ਈਐਨ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਉਤਰ ਪ੍ਰਦੇਸ਼ ਦੇ ਹਰਿਕੇਸ਼ਪੁਰਾ ਵਿੱਚ ਬਿਜਲੀ ਮੰਤਰੀ ਏ ਕੇ ਸ਼ਰਮਾ ਦੇ ਪ੍ਰੋਗਰਾਮ ਦੌਰਾਨ ਅਚਾਨਕ ਬਿਜਲੀ ਬੰਦ ਹੋ ਗਈ। ਜਦੋਂ ਬਿਜਲੀ ਬੰਦ ਹੋਈ ਤਾਂ ਮੰਤਰੀ ਸਾਹਿਬ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੂੰ ਹਨ੍ਹੇਰੇ ਵਿੱਚ ਭਾਸ਼ਣ ਦੇਣਾ ਪਿਆ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਦੋਂ ਊਰਜਾ ਮੰਤਰੀ ਉਥੋਂ ਵਾਪਸ ਜਾ ਰਹੇ ਸਨ ਤਾਂ ਹਨ੍ਹੇਰੇ ਵਿੱਚ ਮੋਬਾਇਲ ਦੀ ਬੈਟਰੀ ਚਲਾ ਕੇ ਜੁੱਤੀ ਪਾਉਣੀ ਪਈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਤਰੀ ਨੇ ਮੌਕੇ ਉਤੇ ਐਸਡੀਓ ਅਤੇ ਜੇਈ ਨੂੰ ਮੁਅੱਤਲ ਕਰ ਦਿੱਤਾ। ਐਸਈ ਅਤੇ ਐਕਸਈਅਨ ਖਿਲਾਫ ਆਰੋਪ ਪੱਤਰ ਜਾਰੀ ਕਰਦੇ ਹੋਏ ਸਪੱਸ਼ਟੀਕਰਨ ਮੰਗਿਆ ਹੈ।
Published on: ਮਾਰਚ 27, 2025 8:57 ਪੂਃ ਦੁਃ