ਮੋਗਾ, 27 ਮਾਰਚ, ਦੇਸ਼ ਕਲਿਕ ਬਿਊਰੋ :
Moga# ਮੋਗਾ ‘ਚ ਲਾੜੀ ਦੇ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਅਧੂਰੀਆਂ ਰਹਿ ਗਈਆਂ, ਜਦੋਂ ਲਾੜਾ ਵਿਆਹ ਦੀ ਬਾਰਾਤ ਲੈ ਕੇ ਨਹੀਂ ਪਹੁੰਚਿਆ।ਚੂੜਾ ਪਾ ਕੇ ਲਾੜੀ ਅਤੇ ਉਸਦਾ ਪਰਿਵਾਰ, ਬਾਰਾਤ ਦੀ ਉਡੀਕ ਕਰਦੇ ਰਹੇ। ਜਾਂਚ ‘ਚ ਸਾਹਮਣੇ ਆਇਆ ਕਿ ਲਾੜਾ ਪਹਿਲਾਂ ਹੀ ਕਿਸੇ ਹੋਰ ਲੜਕੀ ਨਾਲ ਵਿਆਹਿਆ ਹੋਇਆ ਸੀ। ਲਾੜੇ ਅਤੇ ਉਸਦੇ ਪਰਿਵਾਰ ਨੇ ਲੜਕੀ ਨੂੰ ਧੋਖਾ ਦੇਣ ਦੀ ਸਾਜ਼ਿਸ਼ ਰਚੀ ਸੀ।
ਉਸ ਨੇ ਪੇਪਰ ਮੈਰਿਜ ਦੀ ਗੱਲ ਨੂੰ ਛੁਪਾ ਕੇ ਵਿਆਹ ਦੀਆਂ ਤਿਆਰੀਆਂ ਕਰਵਾ ਲਈਆਂ। ਪੀੜਤ ਲਾੜੀ ਨੇ ਥਾਣੇ ਵਿੱਚ ਰੋਂਦੇ ਹੋਏ ਕਿਹਾ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਜਾਂ ਪਰਿਵਾਰ ਦਾ ਕੋਈ ਨੁਕਸਾਨ ਹੋਇਆ ਤਾਂ ਇਸ ਦੇ ਲਈ ਲਾੜਾ, ਉਸ ਦਾ ਪਰਿਵਾਰ ਅਤੇ ਵਿਚੋਲੇ ਜ਼ਿੰਮੇਵਾਰ ਹੋਣਗੇ।
ਥਾਣਾ ਮੁਖੀ ਵਰੁਣ ਅਨੁਸਾਰ ਲੜਕੀ ਦਾ ਉਕਤ ਵਿਅਕਤੀ ਨਾਲ ਕੁਝ ਦਿਨ ਪਹਿਲਾਂ ਸ਼ਗਨ ਹੋਇਆ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਲੜਕੇ ਨੂੰ ਬੁਲਾਇਆ ਹੈ। ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਿਵਾਰ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
Published on: ਮਾਰਚ 27, 2025 2:01 ਬਾਃ ਦੁਃ