ਚੰਡੀਗੜ੍ਹ, 27 ਮਾਰਚ, ਦੇਸ਼ ਕਲਿੱਕ ਬਿਓਰੋ :
ਹਰਿਆਣਾ ਸਰਕਾਰ ਵੱਲੋਂ ਈਦ ਦੀ ਛੁੱਟੀ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਈਦ ਦੀ ਛੁੱਟੀ ਨੂੰ ਗਜਟਿਡ ਛੁੱਟੀ ਨੂੰ ਬਦਲਕੇ ਰਾਖਵੀਂ ਛੁੱਟੀ ਕਰ ਦਿੱਤਾ ਹੈ। ਫਾਈਨੇਂਸ਼ੀਅਲ ਈਅਰ ਦੀ ਕਲੋਜਿੰਗ ਦਾ ਹਵਾਲਾ ਦਿੰਦੇ ਹੋਏ ਬਦਲਾ ਕੀਤਾ ਗਿਆ ਹੈ। ਹਾਲਾਂਕਿ ਹਰਿਆਣਾ ਸਰਕਾਰ ਨੇ ਸਾਫ ਕੀਤਾ ਹੈ ਕਿ ਮੁਸਲਿਮ ਭਾਈਚਾਰੇ ਨਾਲ ਜੁੜੇ ਲੋਕ ਇਸ ਦਿਨ ਛੁੱਟੀ ਲੈ ਸਕਦੇ ਹਨ।
ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਕਿ 26 ਦਸੰਬਰ 2024 ਨੂੰ ਜਾਰੀ ਸਰਕਾਰੀ ਅਧਿਸੂਚਨਾ ਵਿੱਚ ਅੰਸ਼ਿਕ ਸੋਧ ਕਰਦੇ ਹੋਏ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਈਡ ਉਲ ਫਿਤਰ 31 ਮਾਰਚ 2025 ਨੂੰ ਗਜ਼ਟਿਡ ਛੁੱਟੀ ਦੀ ਥਾਂ ਉਤੇ ਰਾਖਵੀਂ ਵਜੋਂ ਕੀਤਾ ਜਾਂਦਾ ਹੈ। ਕਿਉਂਕਿ 29 ਅਤੇ 30 ਮਾਰਚ 2025 ਛੁੱਟੀ ਦੇ ਦਿਨ ਹੈ ਅਤੇ 31 ਮਾਰਚ ਵਿੱਤੀ ਸਾਲ 2024-25 ਦਾ ਆਖਰੀ ਦਿਨ ਖਾਲੀ ਹੈ।
Published on: ਮਾਰਚ 27, 2025 4:35 ਬਾਃ ਦੁਃ