ਉੱਘੇ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਨੇ ਜ਼ਿਲ੍ਹਾ ਹਸਪਤਾਲ ਨੂੰ ਮੈਡੀਕਲ ਉਪਕਰਨ ਦਾਨ ਕੀਤੇ

ਸਿਹਤ

ਮੋਹਾਲੀ, 28 ਮਾਰਚ : ਦੇਸ਼ ਕਲਿੱਕ ਬਿਓਰੋ

ਉਘੇ ਕ੍ਰਿਕਟ ਖਿਡਾਰੀ ਸ਼ੁਭਮਨ ਗਿੱਲ ਵਲੋਂ ਜ਼ਿਲ੍ਹਾ ਹਸਪਤਾਲ ਨੂੰ ਜ਼ਰੂਰੀ ਮੈਡੀਕਲ ਉਪਕਰਨ ਦਾਨ ਕੀਤੇ ਗਏ ਹਨ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ ਇਹ ਸਮਾਨ ਗਿੱਲ ਵਲੋਂ ਅਪਣੇ ਕਰੀਬੀ ਰਿਸ਼ੇਤਦਾਰ ਡਾ. ਕੁਸ਼ਲਦੀਪ ਰਾਹੀਂ ਹਸਪਤਾਲ ਨੂੰ ਭੇਜਿਆ ਗਿਆ ਹੈ। ਇਨ੍ਹਾਂ ਉਪਕਰਨਾਂ ਵਿਚ ਵੈਂਟੀਲੇਟਰ, ਸਿਰੰਜ ਪੰਪ, ਓ.ਟੀ. ਟੇਬਲ, ਸੀਲਿੰਗ ਲਾਈਟਾਂ, ਆਈ.ਸੀ.ਯੂ ਬੈੱਡ, ਐਕਸਰੇ ਸਿਸਟਮ ਆਦਿ ਉਪਕਰਨ ਸ਼ਾਮਲ ਹਨ ਜਿਨ੍ਹਾ ਦੀ ਕੀਮਤ ਲਗਭਗ 35 ਲੱਖ ਰੁਪਏ ਬਣਦੀ ਹੈ। ਡਾ. ਜੈਨ ਨੇ ਸ਼ੁਭਮਨ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਜਿਨ੍ਹਾਂ ਹਸਪਤਾਲ ਵਿਚ ਮਰੀਜ਼ਾਂ ਦੀਆਂ ਲੋੜਾਂ ਨੂੰ ਸਮਝਦਿਆਂ ਜ਼ਰੂਰੀ ਸਮਾਨ ਪ੍ਰਦਾਨ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਹ ਭਵਿੱਖ ਵਿਚ ਵੀ ਹਸਪਤਾਲ ਦੀਆਂ ਜ਼ਰੂਰਤਾਂ ਮੁਤਾਬਕ ਯੋਗਦਾਨ ਦਿੰਦੇ ਰਹਿਣਗੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਐਸ.ਐਮ.ਓ. ਡਾ. ਐਚ.ਐਸ. ਚੀਮਾ, ਸਿਹਤ ਸੁਪਰਵਾਇਜ਼ਰ ਭੁਪਿੰਦਰ ਸਿੰਘ ਡਾਰੀ ਹਾਜ਼ਰ ਸਨ। 

Published on: ਮਾਰਚ 28, 2025 3:47 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।