ਫਰੀਦਕੋਟ, 28 ਮਾਰਚ, ਦੇਸ਼ ਕਲਿਕ ਬਿਊਰੋ :
ਫਰੀਦਕੋਟ ਦੇ ਪਿੰਡ ਕਾਨਿਆਂਵਾਲੀ ਵਿੱਚ ਇੱਕ ਨੌਜਵਾਨ ਨੇ ਆਪਣੇ ਬਿਮਾਰ ਪਿਤਾ ਦੀ ਜੱਦੀ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਆਪਣੀ ਭੈਣ ਅਤੇ ਜੀਜੇ ਨੂੰ ਤੇਜ਼ਧਾਰ ਹਥਿਆਰਾਂ ਵੱਢ ਦਿੱਤਾ। ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਾਦਿਕ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਫਰਾਰ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਨਿਆਂਵਾਲੀ ਵਿੱਚ ਗਮਦੂਰ ਸਿੰਘ ਪੁੱਤਰ ਅਰਸ਼ਪ੍ਰੀਤ ਸਿੰਘ ਅਤੇ ਮੋਗਾ ਵਿੱਚ ਵਿਆਹੀ ਧੀ ਹਰਪ੍ਰੀਤ ਕੌਰ ਵਿਚਕਾਰ ਪਿਤਾ ਦੀ ਜੱਦੀ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਭੈਣ ਹਰਪ੍ਰੀਤ ਕੌਰ ਜ਼ਮੀਨ ਵਿੱਚ ਹਿੱਸੇ ਦੀ ਮੰਗ ਕਰ ਰਹੀ ਸੀ।
Published on: ਮਾਰਚ 28, 2025 12:17 ਬਾਃ ਦੁਃ