ਚੰਡੀਗੜ੍ਹ, 28 ਮਾਰਚ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਬੇਟੀ ‘ਨਿਆਮਤ’ ਦਾ ਅੱਜ ਪਹਿਲਾ ਜਨਮ ਦਿਨ ਹੈ। ਜਨਮ ਦਿਨ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਧੀ ਅਤੇ ਪਤਨੀਆਂ ਫੋਟੋਆਂ ਸੋਸ਼ਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਹੈ, ‘ਜਨਮ ਦਿਨ ਮੁਬਾਰਕ ਸਾਨੂੰ ਸੋਹਣੇ ਰੱਬ ਦੀ ਦਿੱਤੀ ਹੋਈ “ਨਿਆਮਤ “ ਨੂੰ. ..’

ਨਾਭਾ ਤੋਂ ਵਿਧਾਇਕ ਦੇਵ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੀ ਦੇ ਜਨਮ ਦਿਨ ਮੌਕੇ ਵਧਾਈ ਦਿੱਤੀ ਹੈ। ਦੇਵ ਮਾਨ ਨੇ ਲਿਖਿਆ, ‘ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ , ਡਾਂ ਗੁਰਪ੍ਰੀਤ ਕੌਰ ਮਾਨ ਜੀ ਦੀ ਬੇਟੀ ਨਿਆਮਤ ਕੌਰ ਮਾਨ ਦਾ ਅੱਜ ਪਹਿਲਾ ਜਨਮ ਦਿਨ ਹੈ । ਮੇਰੇ ਪਰਿਵਾਰ ਵੱਲੋਂ ਤੇ ਸਮੁੱਚੇ ਨਾਭਾ ਵਿਧਾਨ ਸਭਾ ਵੱਲੋਂ ਮਾਨ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ । ਪ੍ਰਮਾਤਮਾ ਹਮੇਸ਼ਾ ਹੀ ਬੱਚੀ ਤੇ ਆਪਣਾ ਅਸ਼ੀਰਵਾਦ ਬਣਾਈ ਰੱਖੇ।‘
Published on: ਮਾਰਚ 28, 2025 1:05 ਬਾਃ ਦੁਃ