ਪੰਚਕੂਲਾ, 28 ਮਾਰਚ, ਦੇਸ਼ ਕਲਿਕ ਬਿਊਰੋ :
Panchkula medical store accident: ਹਰਿਆਣਾ ਦੇ ਪੰਚਕੂਲਾ ਵਿੱਖੇ ਇੱਕ ਬੇਕਾਬੂ SUV ਗੱਡੀ ਮੈਡੀਕਲ ਦੀ ਦੁਕਾਨ ਵਿੱਚ ਜਾ ਵੜੀ।ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫੁਟੇਜ ਵਿੱਚ ਦੇਖਿਆ ਗਿਆ ਕਿ ਕਾਰ ਸੜਕ ਤੋਂ ਆਮ ਰਫ਼ਤਾਰ ਨਾਲ ਆ ਰਹੀ ਸੀ ਅਤੇ ਅਚਾਨਕ ਦੁਕਾਨ ਵਿੱਚ ਵੜ ਗਈ। ਹਾਦਸੇ ਦੇ ਸਮੇਂ ਦੁਕਾਨ ‘ਤੇ ਕੁਝ ਲੋਕ ਦਵਾਈਆਂ ਲੈਣ ਲਈ ਖੜ੍ਹੇ ਸਨ। ਇਸ ਹਾਦਸੇ ‘ਚ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਬਜ਼ੁਰਗ ਸਮੇਤ ਦੋ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਗੱਡੀ ਨੂੰ ਕਬਜ਼ੇ ‘ਚ ਲੈ ਲਿਆ। ਪੁਲਸ ਨੇ ਕਾਰ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਸ ਹਾਦਸੇ ਸਮੇਂ ਕਾਰ ਚਲਾ ਰਹੇ ਨੌਜਵਾਨ ਅਤੇ ਉਸ ਦੇ ਨਾਲ ਬੈਠੇ ਉਸ ਦੇ ਸਾਥੀ ਦੀ ਭਾਲ ਵਿੱਚ ਜੁਟੀ ਹੋਈ ਹੈ।
Published on: ਮਾਰਚ 28, 2025 10:15 ਪੂਃ ਦੁਃ