ਕਾਹਿਰਾ, 28 ਮਾਰਚ, ਦੇਸ਼ ਕਲਿਕ ਬਿਊਰੋ :
ਮਿਸਰ (Egypt) ਦੇ ਨੇੜੇ ਲਾਲ ਸਾਗਰ (Red Sea) ਵਿੱਚ ਇੱਕ ਸੈਲਾਨੀ ਪਣਡੁੱਬੀ (submarine) ਦੇ ਡੁੱਬਣ ਨਾਲ ਛੇ ਲੋਕਾਂ ਦੀ ਮੌਤ ਹੋ ਗਈ। ਮਿਸਰ ਦੇ ਹੁਰਘਾਦਾ ਹਾਲੀਡੇ ਰਿਜੋਰਟ ਤੋਂ ਇਕ ਕਿਲੋਮੀਟਰ ਦੂਰ ਇਸ ਹਾਦਸੇ ਵਿਚ ਨੌਂ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ।
ਸਿੰਦਬਾਦ ਨਾਮ ਦੀ ਪਣਡੁੱਬੀ ਵਿੱਚ ਬੱਚਿਆਂ ਸਮੇਤ 44 ਦੇ ਕਰੀਬ ਯਾਤਰੀ ਸਵਾਰ ਸਨ। ਇਹ ਸਾਰੇ ਯਾਤਰੀ ਰੂਸੀ ਨਾਗਰਿਕ ਸਨ, ਕਰੀਬ 29 ਲੋਕਾਂ ਨੂੰ ਬਚਾ ਲਿਆ ਗਿਆ ਹੈ।
ਸ਼ੱਕ ਹੈ ਕਿ ਪਣਡੁੱਬੀ ਪਾਣੀ ਦੇ ਹੇਠਾਂ 65 ਫੁੱਟ ਦੀ ਡੂੰਘਾਈ ‘ਤੇ ਇਕ ਚੱਟਾਨ ਨਾਲ ਟਕਰਾ ਗਈ। ਇਸ ਤੋਂ ਬਾਅਦ ਪਾਣੀ ਦੇ ਦਬਾਅ ਕਾਰਨ ਇਹ ਡੁੱਬ ਗਈ।ਹਾਲਾਂਕਿ ਅਜੇ ਤੱਕ ਇਸ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ।
Published on: ਮਾਰਚ 28, 2025 7:48 ਪੂਃ ਦੁਃ