ਚੰਡੀਗੜ੍ਹ: 29 ਮਾਰਚ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵੱਲੋਂ ਅੱਜ ਜੱਜ ਦੇ ਘਰ ਨਕਦੀ ਸੁੱਟਣ ਮਾਮਲੇ ‘ਚ ਅੱਜ ਫੈਸਲਾ ਸੁਣਾਇਆ ਗਿਆ। ਅੱਜ ਤੋਂ 17 ਸਾਲ ਪਹਿਲਾਂ ਜਸਟਿਸ ਨਿਰਮਲ ਯਾਦਵ ਦੇ 15 ਲੱਖ ਦੀ ਨਕਦੀ ਘਰ ਭੇਜਣ ਦਾ ਮਾਮਲਾ ਸਾਹਮਣੇ ਆਇਆ ਸੀ। ਅਦਾਲਤ ਕੋਲ ਪਹੁੰਚੇ ਸਬੂਤਾਂ ‘ਤੇ ਵਕੀਲਾਂ ਵੱਲੋਂ ਬਹਿਸ 27 ਮਾਰਚ ਨੂੰ ਸਮਾਪਤ ਹੋ ਗਈ ਸੀ ਅਤੇ ਫੈਸਲਾ 29 ਮਾਰਚ ਲਈ ਰਾਖਵਾਂ ਰੱਖ ਲਿਆ ਗਿਆ ਸੀ। ਅੱਜ ਰਿਟਾਇਰ ਜਸਟਿਸ ਨਿਰਮਲ ਯਾਦਵ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
Published on: ਮਾਰਚ 29, 2025 4:30 ਬਾਃ ਦੁਃ