ਚੰਡੀਗੜ੍ਹ, 29 ਮਾਰਚ, ਦੇਸ਼ ਕਲਿਕ ਬਿਊਰੋ :
Sports news ਰਾਸ਼ਟਰਪਤੀ ਐਵਾਰਡ ਜੇਤੂ ਅਤੇ ਸਮਾਜ ਸੇਵਾ ਲਈ ਰੂਸ ਵਿੱਚ ਸਨਮਾਨਿਤ ਹੋ ਚੁੱਕੇ ਨੈਸ਼ਨਲ ਯੂਥ ਐਵਾਰਡੀ ਰੋਹਿਤ ਕੁਮਾਰ ਦੀ ਚੰਡੀਗੜ੍ਹ ਦੀ ਪੁਲੀਸ ਚੌਕੀ ਵਿੱਚ ਕੁੱਟਮਾਰ ਕਰਨ ਵਾਲੇ ਏਐਸਆਈ ਸੇਵਾ ਸਿੰਘ, ਏਐਸਆਈ ਰਣਜੀਤ ਸਿੰਘ ਅਤੇ ਕਾਂਸਟੇਬਲ ਦੀਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਯੂਥ ਐਵਾਰਡੀ ਰੋਹਿਤ ਦੀ ਸ਼ਿਕਾਇਤ ’ਤੇ ਜਾਂਚ ਦੀ ਜ਼ਿੰਮੇਵਾਰੀ ਡੀਐਸਪੀ ਜਸਵਿੰਦਰ ਨੂੰ ਸੌਂਪੀ ਗਈ। ਡੀਐਸਪੀ ਨੇ ਜਾਂਚ ਰਿਪੋਰਟ ਮੁਕੰਮਲ ਕਰਨ ਤੋਂ ਬਾਅਦ ਐਸਐਸਪੀ ਦਫ਼ਤਰ ਨੂੰ ਭੇਜ ਦਿੱਤੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਪਰ ਪੀੜਤ ਰੋਹਿਤ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੂਜੇ ਪੁਲੀਸ ਮੁਲਾਜ਼ਮਾਂ ਨੂੰ ਬਚਾ ਰਹੀ ਹੈ ਅਤੇ ਉਨ੍ਹਾਂ ਨੂੰ ਮੁਅੱਤਲ ਨਹੀਂ ਸਗੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਅਤੇ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਉਹ ਸੋਮਵਾਰ ਨੂੰ ਚੰਡੀਗੜ੍ਹ ਦੇ ਡੀਜੀਪੀ ਸੁਰਿੰਦਰ ਸਿੰਘ ਯਾਦਵ ਨੂੰ ਮਿਲਣਗੇ ਅਤੇ ਸਖ਼ਤ ਕਾਰਵਾਈ ਦੀ ਮੰਗ ਕਰਨਗੇ।
Published on: ਮਾਰਚ 29, 2025 2:01 ਬਾਃ ਦੁਃ