ਨੋਇਡਾ, 29 ਮਾਰਚ, ਦੇਸ਼ ਕਲਿੱਕ ਬਿਓਰੋ :
ਪਤੀ ਪਤਨੀ ਨੇ ਇਕ ਗੰਦੇ ਧੰਦੇ ਵਿੱਚੋਂ ਕਰੀਬ 22 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਦਾ ਖੁਲਾਸਾ ਹੁਣ ਈਡੀ ਵੱਲੋਂ ਕੀਤਾ ਗਿਆ। ਨੋਇਡਾ ਦੇ ਇਕ ਘਰ ਪਹੁੰਚੀ। ਪਤੀ ਪਤਨੀ ਉਤੇ ਦੋਸ਼ ਹੈ ਕਿ ਉਹ ਇਕ ਵਿਦੇਸ਼ੀ ਪੋਰਨ ਵੈਬਸਾਈਟ ਨੂੰ ਪੋਰਨ ਵੀਡੀਓ ਅਤੇ ਵੈਬਕੈਮ ਸ਼ੋਅ ਵੇਚ ਕੇ ਕਰੋੜਾਂ ਰੁਪਏ ਦੀ ਕਮਾਈ ਕਰ ਰਹੇ ਸਨ। ਛਾਪੇਮਾਰੀ ਦੌਰਾਨ ਘਰ ਵਿਚੋਂ ਮਾਡਲਜ਼ ਸ਼ੋਅ ਕਰਦੀ ਹੋਈ ਮਿਲੀ ਅਤੇ 8 ਲੱਖ ਰੁਪਏ ਨਗਦ ਵੀ ਬਰਾਮਦ ਕੀਤੇ ਹਨ। ਪਤੀ ਪਤਨੀ ਨੇ ਸਬਡਿਜ਼ੀ ਵੇਂਚਰਜ਼ ਪ੍ਰਾਈਵੇਟ ਲਿਮਿਟਡ ਨਾਮ ਦੀ ਇਕ ਕੰਪਨੀ ਬਣਾਈ ਸੀ। ਇਹ ਕੰਪਨੀ ਅਸ਼ਲੀਲ ਵੀਡੀਓ ਦਾ ਕਾਰੋਬਾਰ ਕਰ ਰਹੀ ਸੀ। ਪਤੀ ਪਤਨੀ ਨੇ ਸਾਈਪ੍ਰਸ ਦੀ ਇਕ ਕੰਪਨੀ ਨਾਲ ਸਮਝੌਤਾ ਕੀਤਾ ਹੋਇਆ ਸੀ, ਜੋ ਪੋਰਨ ਵੈਬਸਾਈਟ ਚਲਾਉਂਦੀ ਹੈ। ਵਿਦੇਸ਼ ਵਿਚੋਂ ਸਬਡਿਜ਼ੀ ਕੰਪਨੀ ਦੇ ਖਾਤੇ ਵਿੱਚ ਵੱਡੀ ਰਕਮ ਆ ਰਹੀ ਸੀ। ਕੰਪਨੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਵਿਗਿਆਪਨ, ਮਾਰਕੀਟ ਰਿਸਰਚ ਅਤੇ ਪਬਲਿਕ ਓਪਨੀਅਨ ਪੋਲ ਵਰਗੇ ਕਾਰੋਬਾਰ ਸ਼ਾਮਲ ਹਨ। FEMA ਨਿਯਮਾਂ ਦੀ ਉਲੰਘਣਾ ਸ਼ੱਕ ਹੋਣ ਉਤੇ ਈਡੀ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪੂਰਾ ਖੁਲਸਾ ਹੋਇਆ। ਈਡੀ ਮੁਤਾਬਕ ਕੰਪਨੀ ਅਤੇ ਡਾਇਰੈਕਟਰਜ਼ ਦੇ ਖਾਤੇ ਵਿੱਚ ਵਿਦੇਸ਼ ਵਿਚੋਂ 15.66 ਕਰੋੜ ਰੁਪਏ ਆਉਣ ਦਾ ਪਤਾ ਲੱਗਿਆ ਹੈ। ਇਸ ਤੋਂ ਇਲਾਵਾ ਨੀਦਰਲੈਂਡਜ਼ ਵਿਚ ਵੀ ਇਕ ਖਾਤੇ ਦਾ ਪਤਾ ਚਲਿਆ ਹੈ ਜਿਸ ਵਿੱਚ 7 ਕਰੋੜ ਰੁਪਏ ਭੇਜੇ ਗਏ ਸਨ। ਇਸ ਰਕਮ ਨੂੰ ਇੰਟਰਨੈਸ਼ਨਲ ਡੇਬਿਟ ਕਾਰਡ ਰਾਹੀਂ ਭਾਰਤ ਵਿਚ ਕਢਵਾਇਆ ਜਾ ਚੁੱਕਾ ਹੈ। ਹੁਣ ਤੱਕ 22 ਕਰੋੜ ਤੋਂ ਜ਼ਿਆਦਾ ਕਮਾਈ ਦਾ ਪਤਾ ਚਲਿਆ ਹੈ। ਕੇਂਦਰੀ ਏਜੰਸੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Published on: ਮਾਰਚ 29, 2025 11:43 ਪੂਃ ਦੁਃ