ਪੰਜਾਬ ਦੀ ਖਿਡਾਰਨ ਨਾਲ ਕੋਚ ਵਲੋਂ ਜ਼ਬਰਦਸਤੀ ਦੀ ਕੋਸ਼ਿਸ਼, ਹੋਟਲ ਦੀ ਖਿੜਕੀ ‘ਚੋਂ ਛਾਲ ਮਾਰ ਕੇ ਭੱਜੀ, FIR ਦਰਜ

ਪੰਜਾਬ


ਮੋਹਾਲੀ, 29 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਖੇਡ ਕੋਟੇ ਤਹਿਤ ਪੜ੍ਹ ਰਹੀ ਇਕ ਖਿਡਾਰਨ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਖਿਡਾਰਨ ਲੁਧਿਆਣਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਕੋਚ ਨੈਸ਼ਨਲ ਲੈਵਲ ਟੂਰਨਾਮੈਂਟ ਦੇ ਟਰਾਇਲ ਦੇ ਬਹਾਨੇ ਉਸਨੂੰ ਸੋਲਨ ਦੇ ਇਕ ਹੋਟਲ ਵਿੱਚ ਲੈ ਗਿਆ। ਜਿੱਥੇ ਉਸਨੇ ਖੁਦ ਸ਼ਰਾਬ ਪੀਤੀ ਅਤੇ ਖਿਡਾਰਨ ਨੂੰ ਵੀ ਸ਼ਰਾਬ ਪਿਆ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਖਿਡਾਰਨ ਨੂੰ ਖ਼ਤਰੇ ਦਾ ਅਹਿਸਾਸ ਹੋਇਆ, ਤਾਂ ਉਹ ਹੋਟਲ ਦੀ ਖਿੜਕੀ ਤੋਂ ਛਾਲ ਮਾਰ ਕੇ ਭੱਜ ਗਈ ਅਤੇ ਖਰੜ ਪੁੱਜ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਖਰੜ ਪੁਲਿਸ ਅਨੁਸਾਰ ਉਨ੍ਹਾਂ ਪੀੜਤ ਦੀ ਸ਼ਿਕਾਇਤ ‘ਤੇ ਜ਼ੀਰੋ ਐੱਫਆਈਆਰ ਦਰਜ ਕਰਕੇ ਮਾਮਲੇ ਨੂੰ ਸੋਲਨ ਪੁਲਿਸ ਨੂੰ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਕੋਚ ਫ਼ਰਾਰ ਹੈ, ਜਿਸ ਦੀ ਤਲਾਸ਼ ਜਾਰੀ ਹੈ।
ਪੀੜਤ ਖਿਡਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਚ ਇਕ ਰਿਟਾਇਰਡ ਸਰਕਾਰੀ ਅਧਿਕਾਰੀ ਹੈ, ਜੋ ਹੁਣ ਯੂਨੀਵਰਸਿਟੀ ਵਿੱਚ ਖੇਡ ਕੋਟੇ ਤਹਿਤ ਕੋਚ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਉਹ ਲੜਕੀਆਂ ਨੂੰ ਸਰਕਾਰੀ ਨੌਕਰੀ ਲਗਵਾਉਣ ਦਾ ਝਾਂਸਾ ਦਿੰਦਾ ਹੈ। ਉਸ ‘ਤੇ ਪਹਿਲਾਂ ਵੀ ਕੁਝ ਖਿਡਾਰੀਆਂ ਨਾਲ ਗ਼ਲਤ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। ਸੋਲਨ ਹੋਟਲ ਵਿੱਚ ਵੀ ਉਹ ਇਕ ਔਰਤ ਨੂੰ ਵੀਡੀਓ ਕਾਲ ਕਰਕੇ ਪੀੜਤ ਦੀ ਤਸਵੀਰ ਦਿਖਾ ਰਿਹਾ ਸੀ, ਜਿਸ ਕਾਰਨ ਖਿਡਾਰਨ ਨੂੰ ਸ਼ੱਕ ਹੋ ਗਿਆ ਅਤੇ ਉਹ ਹੋਟਲ ਤੋਂ ਭੱਜ ਗਈ।
ਪੀੜਤ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਹੋਟਲ ਤੋਂ ਨਿਕਲਣ ਦੇ ਬਾਅਦ ਰਾਹ ਵਿਚ ਇਕ ਕਾਰ ਵਿੱਚ ਬੈਠੇ ਜੋੜੇ ਨੇ ਉਸਦੀ ਮਦਦ ਕੀਤੀ। ਉਨ੍ਹਾਂ ਨੇ ਉਸਨੂੰ ਕਾਲਕਾ ਬੱਸ ਸਟੈਂਡ ਛੱਡਿਆ ਅਤੇ 500 ਰੁਪਏ ਵੀ ਆਨਲਾਈਨ ਭੇਜੇ, ਜਿਸ ਨਾਲ ਉਹ ਚੰਡੀਗੜ੍ਹ ਦੇ 43 ਬੱਸ ਸਟੈਂਡ ਤਕ ਪੁੱਜੀ। ਜਿਥੋਂ ਉਸਨੇ ਲੁਧਿਆਣਾ ਲਈ ਬੱਸ ਲੈ ਲਈ। ਇਸ ਦੌਰਾਨ ਉਸਨੇ 112 ਹੈਲਪਲਾਈਨ ’ਤੇ ਕਾਲ ਕਰਕੇ ਮਦਦ ਮੰਗੀ, ਜਿਥੋਂ ਉਸਨੂੰ ਹੈਲ਼ਪਲਾਈਨ ਵਲੋਂ ਖਰੜ ਬੱਸ ਸਟੈਂਡ ’ਤੇ ਉਤਰਨ ਲਈ ਕਿਹਾ ਗਿਆ। ਖਰੜ ਬੱਸ ਸਟੈਂਡ ‘ਤੇ ਪੁੱਜ ਕੇ ਉਸਨੇ ਪੁਲਿਸ ਦੀ ਮਦਦ ਹਾਸਿਲ ਕੀਤੀ। ਸੋਲਨ ਪੁਲਿਸ ਹੁਣ ਇਸ ਮਾਮਲੇ ਦੀ ਅੱਗੇ ਜਾਂਚ ਕਰ ਰਹੀ ਹੈ।

Published on: ਮਾਰਚ 29, 2025 5:33 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।