ਕਪੂਰਥਲਾ, 29 ਮਾਰਚ, ਦੇਸ਼ ਕਲਿਕ ਬਿਊਰੋ :
ਬੈਂਕ ਆਫ ਬੜੌਦਾ ਦੀ ਰਿਕਵਰੀ ਟੀਮ ਨੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ‘ਤੇ ਸਥਿਤ ਕਪੂਰਥਲਾ ਹਵੇਲੀ ਨੂੰ ਸੀਲ ਕਰਕੇ ਪ੍ਰਤੀਕਾਤਮਕ ਕਬਜ਼ਾ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਵੇਲੀ ਦੇ ਹਿੱਸੇਦਾਰਾਂ ਨੇ ਬੈਂਕ ਤੋਂ ਲੱਖਾਂ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਵਾਪਸ ਨਹੀਂ ਕੀਤਾ ਗਿਆ।
ਬੈਂਕ ਦੇ ਰਿਕਵਰੀ ਅਫ਼ਸਰ ਦਲੀਪ ਕੁਮਾਰ ਸਿੰਘ ਨੇ ਦੱਸਿਆ ਕਿ ਕਪੂਰਥਲਾ ਹਵੇਲੀ ਦੇ ਮਾਲਕਾਂ ਵੱਲੋਂ ਕਰਜ਼ੇ ਦੀ ਰਕਮ ਅਦਾ ਨਾ ਕਰਨ ਕਾਰਨ ਇਹ ਕਾਰਵਾਈ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਸ਼ੇਖੂਪੁਰ ਇਲਾਕੇ ‘ਚ ਸਥਿਤ ਕਪੂਰਥਲਾ ਹਵੇਲੀ Kapurthala Haveli ਦੇ ਹਿੱਸੇਦਾਰ ਫੁੰਮਣ ਸਿੰਘ ਘੁੰਮਣ ਅਤੇ ਗੁਰਪ੍ਰੀਤ ਸਿੰਘ ਨੇ ਕੁਝ ਸਾਲ ਪਹਿਲਾਂ ਬੈਂਕ ਆਫ ਬੜੌਦਾ ਤੋਂ ਲੱਖਾਂ ਰੁਪਏ ਦਾ ਕਰਜ਼ਾ ਲਿਆ ਸੀ। ਸਮੇਂ ਸਿਰ ਭੁਗਤਾਨ ਨਹੀਂ ਕੀਤਾ ਗਿਆ। ਕਈ ਵਾਰ ਨੋਟਿਸ ਦੇਣ ਤੋਂ ਬਾਅਦ ਵੀ ਉਨ੍ਹਾਂ ਨੇ ਰਕਮ ਨਹੀਂ ਭਰੀ। ਹਵੇਲੀ ਮਾਲਕਾਂ ਵੱਲ 10 ਸਤੰਬਰ 2024 ਤੱਕ 63 ਲੱਖ, 76 ਹਜ਼ਾਰ 440 ਅਤੇ 80 ਪੈਸੇ ਬਕਾਇਆ ਹਨ।ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਹਵੇਲੀ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ। ਰਿਕਵਰੀ ਅਫਸਰ ਦਲੀਪ ਕੁਮਾਰ ਸਿੰਘ ਨੇ ਦੱਸਿਆ ਕਿ ਹਵੇਲੀ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬਕਾਇਆ ਰਾਸ਼ੀ ਦਾ ਨੋਟਿਸ ਵੀ ਚਿਪਕਾ ਦਿੱਤਾ ਗਿਆ ਹੈ।
Published on: ਮਾਰਚ 29, 2025 5:18 ਬਾਃ ਦੁਃ