ਚੰਡੀਗੜ੍ਹ, 29 ਮਾਰਚ 2025, ਦੇਸ਼ ਕਲਿੱਕ ਬਿਓਰੋ :
ਅੱਜ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁੱਣ ਚੁੱਘ ,ਸੂਬਾਈ ਮੀਤ ਪ੍ਰਧਾਨ ਸ਼ੁਭਾਸ਼ ਸਰਮਾ ਤੇ ਹੋਰ ਸੀਨੀਅਰ ਲੀਡਰਸ਼ਿਪ 30 ਮਾਰਚ 2025 ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਖਟਕੜ ਕਲਾਂ ਵਿੱਚ ਪਹੁੰਚ ਰਹੇ ਹਨ। ਇਹ ਜਾਣਕਾਰੀ ਦਿੰਦਿਆ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਤਰੁੱਣ ਚੁੱਘ ਜੀ ਸਾਡੇ ਮਹਾਨ ਸ਼ਹੀਦ ਸਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਸ਼ਰਧਾਂਜਲੀ ਅਰਪਿਤ ਕਰਨਗੇ ਤੇ ਇੱਕ ਪ੍ਰੈਸ ਕਾਨਫਰੰਸ ਨੂੰ ਵੀ ਸੰਬਧਿਤ ਕਰਨਗੇ।ਹਰਦੇਵ ਸਿੰਘ ਉੱਭਾ ਨੇ ਸਮੁਚੀ ਪ੍ਰੈੱਸ ਨੂੰ ਸਮੇ ਸਿਰ ਪਹੁੰਚਣ ਅਤੇ ਮੀਡੀਆ ਕਵਰੇਜ ਕਰਨ ਦੀ ਬੇਨਤੀ ਕੀਤੀ ।
Published on: ਮਾਰਚ 29, 2025 7:13 ਬਾਃ ਦੁਃ