ਕਾਬੁਲ, 29 ਮਾਰਚ, ਦੇਸ਼ ਕਲਿਕ ਬਿਊਰੋ :
ਮਿਆਂਮਾਰ ’ਚ ਆਏ ਤਬਾਹੀ ਲਿਆਉਣ ਵਾਲੇ ਭੂਚਾਲ ਦੇ 24 ਘੰਟਿਆਂ ਦੇ ਅੰਦਰ ਹੀ ਅੱਜ ਸ਼ਨੀਵਾਰ ਸਵੇਰੇ ਅਫ਼ਗਾਨਿਸਤਾਨ ਦੀ ਧਰਤੀ ਵੀ ਭੂਚਾਲ ਨਾਲ ਕੰਬ ਗਈ।ਲੋਕ ਸੁਰੱਖਿਅਤ ਇਲਾਕਿਆਂ ਵੱਲ ਜਾਂਦੇ ਦੇਖੇ ਗਏ।ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ, ਸਵੇਰੇ 5:16 ਵਜੇ 4.7 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ।
ਇਸ ਤੋਂ ਪਹਿਲਾਂ, ਸ਼ੁੱਕਰਵਾਰ ਨੂੰ ਮਿਆਂਮਾਰ ’ਚ ਆਏ 7.7 ਤੀਬਰਤਾ ਦੇ ਭੂਚਾਲ ਨੇ ਭਿਆਨਕ ਤਬਾਹੀ ਮਚਾਈ। ਥਾਈਲੈਂਡ ਤੱਕ ਪ੍ਰਭਾਵ ਛੱਡਣ ਵਾਲੀ ਇਸ ਕੁਦਰਤੀ ਆਫ਼ਤ ਨੇ 150 ਦੇ ਲਗਭਗ ਜ਼ਿੰਦਗੀਆਂ ਨਿਗਲ ਲਈਆਂ, ਜਦਕਿ 1000 ਲੋਕ ਜ਼ਖ਼ਮੀ ਹਨ।
ਮਿਆਂਮਾਰ ’ਚ ਭੂਚਾਲ ਕਾਰਨ ਉੱਚੀਆਂ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ। ਲੋਕ ਮਲਬੇ ਹੇਠ ਆਪਣੇ ਆਪਣੇ ਅਜ਼ੀਜ਼ਾਂ ਨੂੰ ਲੱਭ ਰਹੇ ਹਨ। ਹਾਲਾਤ ਇੰਨੇ ਨਾਜ਼ੁਕ ਹਨ ਕਿ ਸਰਕਾਰ ਨੇ ਤੁਰੰਤ ਐਮਰਜੈਂਸੀ ਲਾਗੂ ਕਰ ਦਿੱਤੀ ਹੈ।
Published on: ਮਾਰਚ 29, 2025 7:49 ਪੂਃ ਦੁਃ