ਲੁਧਿਆਣਾ, 29 ਮਾਰਚ, ਦੇਸ਼ ਕਲਿਕ ਬਿਊਰੋ :
ਕਾਰਬਨ ਡਾਈਆਕਸਾਈਡ ਗੈਸ (CO2) ਨਾਲ ਭਰਿਆ ਇੱਕ ਟੈਂਕਰ ਅੱਜ ਤੜਕੇ 3 ਵਜੇ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਪੁਲ ‘ਤੇ ਅਚਾਨਕ ਪਲਟ ਗਿਆ। ਟੈਂਕਰ ਕਿਨ੍ਹਾਂ ਹਾਲਾਤਾਂ ‘ਚ ਪਲਟਿਆ ਇਹ ਅਜੇ ਜਾਂਚ ਦਾ ਵਿਸ਼ਾ ਹੈ। ਪਤਾ ਲੱਗਾ ਹੈ ਕਿ ਡਰਾਈਵਰ ਨੇ ਸਟੀਅਰਿੰਗ ‘ਤੇ ਸੰਤੁਲਨ ਗੁਆ ਦਿੱਤਾ, ਜਿਸ ਕਾਰਨ ਟੈਂਕਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਲਟ ਗਿਆ।
ਟੈਂਕਰ ਚਲਾ ਰਹੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡਰਾਈਵਰ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਟੈਂਕਰ ਪਲਟਣ ਕਾਰਨ ਅਚਾਨਕ ਗੈਸ ਲੀਕ ਹੋਣ ਲੱਗੀ। ਪੁਲਿਸ ਨੇ ਫਿਲਹਾਲ ਬੱਸ ਸਟੈਂਡ ਦੇ ਨੇੜੇ ਵੱਡੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਘਟਨਾ ਵਾਲੀ ਥਾਂ ‘ਤੇ ਪੁਲਸ ਪਹੁੰਚੀ ਹੋਈ ਹੈ।
Published on: ਮਾਰਚ 29, 2025 9:37 ਪੂਃ ਦੁਃ