ਫਾਜਿਲਕਾ 29 ਮਾਰਚ, ਦੇਸ਼ ਕਲਿੱਕ ਬਿਓਰੋ
ਪਿਛਲੇ ਦਿਨੀ ਨਵੋਦਿਆ ਸੰਮਤੀ ਵੱਲੋ ਸੂਬੇ ਦੇ ਸਕੂਲਾਂ ਦੇ ਪੰਜਵੀਂ ਪਾਸ ਕਰ ਚੁੱਕੇ ਵਿਦਿਆਰਥੀਆਂ ਦੀ ਕਲਾਸ ਛੇਵੀਂ ਵਿੱਚ ਦਾਖਲੇ ਲਈ ਪੂਰੇ ਪੰਜਾਬ ਵਿੱਚ ਦਾਖਲਾ ਪ੍ਰੀਖਿਆ ਲਈ ਗਈ ਸੀ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਂਟਰੀ ਸਤੀਸ਼ ਕੁਮਾਰ ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਦੇ ਹਜਾਰਾ ਵਿਦਿਆਰਥੀਆਂ ਨੇ ਇਸ ਦਾਖਲਾ ਪ੍ਰੀਖਿਆ ਵਿੱਚ ਹਿੱਸਾ ਲਿਆ। ਜਿਸਦਾ ਨਤੀਜਾ ਐਲਾਨ ਦਿੱਤਾ ਗਿਆ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਸੀਐਚਟੀ ਲਵਜੀਤ ਸਿੰਘ ਗਰੇਵਾਲ ਨੇ ਦਸਿਆ ਕਿ ਗਾਈਡ ਅਧਿਆਪਕ ਅਤੇ ਜਮਾਤ ਇੰਚਾਰਜ ਦੀ ਸਖਤ ਮਿਹਨਤ ਸਦਕਾ ਸਕੂਲ ਦੀਆਂ ਵਿਦਿਆਰਥਣਾਂ ਰੂਹਾਨੀ ਪੁੱਤਰੀ ਜੈਪਾਲ , ਮੁਸਕਾਨ ਪੁੱਤਰੀ ਛਿੰਦਰ ਸਿੰਘ ਅਤੇ ਸਾਨਵੀ ਪੁੱਤਰੀ ਕੁਲਵੰਤ ਨੇ ਇਹ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਅਧਿਆਪਕਾਂ, ਪਿੰਡ ਅਤੇ ਸਕੂਲ ਦਾ ਨਾ ਪੂਰੇ ਜਿਲ੍ਹੇ ਵਿੱਚ ਰੋਸ਼ਨ ਕੀਤਾ ਹੈ।ਸਕੂਲ ਮੁੱਖੀ ਨੇ ਦੱਸਿਆ ਕਿ ਇਹ ਵਿਦਿਆਰਥਣਾਂ ਪੜਾਈ ਵਿੱਚ ਬਹੁਤ ਹੁਸ਼ਿਆਰ ਹਨ ਜ਼ੋ ਹਮੇਸ਼ਾ ਦੂਸਰੇ ਵਿਦਿਆਰਥੀਆਂ ਦੀ ਵੀ ਪੜ੍ਹਾਈ ਵਿੱਚ ਮਦਦ ਕਰਦੀਆਂ ਸਨ।
ਇਹ ਹੋਣਹਾਰ ਵਿਦਿਆਰਥਣਾਂ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਵਧ ਚੜ ਕੇ ਹਿੱਸਾ ਲੈਂਦੀਆਂ ਸਨ। ਉਹਨਾਂ ਕਿਹਾ ਕਿ ਇਹਨਾਂ ਹੋਣਹਾਰ ਵਿਦਿਆਰਥਣਾਂ ਤੇ ਸਕੂਲ ਨੂੰ ਮਾਣ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ,ਉੱਪ ਜ਼ਿਲ੍ਹਾ ਸਿੱਖਿਆ ਪਰਵਿੰਦਰ ਸਿੰਘ ਬੀਪੀਈਓ ਪ੍ਰਮੋਦ ਕੁਮਾਰ,
ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ ,ਪੰਚਾਇਤ ਨੁਮਾਇੰਦਿਆਂ, ਵੱਖ ਵੱਖ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਵੱਲੋਂ ਇਹਨਾਂ ਹੋਣਹਾਰ ਬੇਟੀਆਂ ਨੂੰ ਵਧਾਈਆਂ ਅਤੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਮੈਡਮ ਸ਼ਵੇਤਾ ਧੂੜੀਆ,ਰੇਣੂ ਬੱਬਰ, ਗੁਰਪ੍ਰੀਤ ਕੌਰ,ਸ਼ੈਲਿਕਾ,ਗੁਰਮੀਤ ਕੌਰ, ਨੈਨਸੀ ਬਾਂਸਲ, ਸੁਗੰਧਾ, ਅਧਿਆਪਕ ਸਵੀਕਾਰ ਗਾਂਧੀ,ਗੌਰਵ ਮਦਾਨ,ਰਾਜ ਕੁਮਾਰ ਸੰਧਾ, ਇਨਕਲਾਬ ਸਿੰਘ ਗਿੱਲ, ਰਾਜੀਵ ਚੁੱਘ,ਸ਼ਿਵਮ,ਸੰਜਮ ਰਾਜਨ ਕੁੱਕੜ ਅਤੇ ਸਹਿਯੋਗੀ ਸਟਾਫ ਮੈਂਬਰ,ਮੈਡਮ ਰਜਨੀ ,ਪਰਵਿੰਦਰ ,ਸੁਨੀਤਾ, ਹਰਪ੍ਰੀਤ ਅਤੇ ਪ੍ਰਤਿਭਾ ,ਜੈਆ,ਏਕਮਜੋਤ ਦਿਵਿਆ ਆਂਗਨਵਾੜੀ ਸਟਾਫ਼ ਮੈਡਮ ਪੂਨਮ,ਭਰਪੂਰ ਕੌਰ , ਬਲਜੀਤ ਕੌਰ ਅਤੇ ਰਜਨੀ ਮੌਜੂਦ ਸਨ
Published on: ਮਾਰਚ 29, 2025 5:00 ਬਾਃ ਦੁਃ