ਰਾਏਪੁਰ, 29 ਮਾਰਚ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਸੁਕਮਾ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ ਸਰਹੱਦ ‘ਤੇ ਅੱਜ ਸ਼ਨੀਵਾਰ ਸਵੇਰ ਤੋਂ ਹੀ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਇਸ ‘ਚ 16 ਨਕਸਲੀ ਮਾਰੇ ਗਏ ਹਨ। ਡੀਆਰਜੀ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਨਕਸਲੀਆਂ ਨੂੰ ਘੇਰ ਲਿਆ ਹੈ। ਮਾਮਲਾ ਕੇਰਲਪਾਲ ਥਾਣਾ ਖੇਤਰ ਦੇ ਉਪਮਪੱਲੀ ਦਾ ਹੈ।
16 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਨਸਾਸ, ਐਸਐਲਆਰ ਵਰਗੇ ਆਟੋਮੈਟਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜਿਸ ਤੋਂ ਸਪੱਸ਼ਟ ਹੈ ਕਿ ਮਾਰੇ ਗਏ ਨਕਸਲੀਆਂ ਵਿੱਚ ਸੀਨੀਅਰ ਕਾਡਰ ਵੀ ਸ਼ਾਮਲ ਸੀ। ਫਿਲਹਾਲ ਐਨਕਾਊਂਟਰ ਚੱਲ ਰਿਹਾ ਹੈ।
ਡੀਆਈਜੀ ਨੇ ਦੱਸਿਆ ਕਿ ਆਪ੍ਰੇਸ਼ਨ ਖਤਮ ਹੋਣ ਤੋਂ ਬਾਅਦ ਤਲਾਸ਼ੀ ਲਈ ਜਾਵੇਗੀ, ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਨਕਸਲੀਆਂ ਦਾ ਕਿੰਨਾ ਨੁਕਸਾਨ ਹੋਇਆ ਹੈ। ਮਾਰੇ ਗਏ ਨਕਸਲੀਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
Published on: ਮਾਰਚ 29, 2025 11:17 ਪੂਃ ਦੁਃ