ਅੱਜ ਦਾ ਇਤਿਹਾਸ

ਰਾਸ਼ਟਰੀ


29 ਮਾਰਚ 2008 ਨੂੰ ਦੁਨੀਆ ਦੇ 370 ਸ਼ਹਿਰਾਂ ਨੇ ਊਰਜਾ ਬਚਾਉਣ ਲਈ ਪਹਿਲੀ ਵਾਰ ਅਰਥ ਆਵਰ(Earth Hour) ਮਨਾਉਣਾ ਸ਼ੁਰੂ ਕੀਤਾ ਸੀ
ਚੰਡੀਗੜ੍ਹ, 29 ਮਾਰਚ, ਦੇਸ਼ ਕਲਿਕ ਬਿਊਰੋ :

Today’s historyਦੇਸ਼ ਅਤੇ ਦੁਨੀਆ ਵਿਚ 29 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜ਼ਿਕਰ ਕਰਾਂਗੇ 29 ਮਾਰਚ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 1967 ਵਿੱਚ ਫਰਾਂਸ ਨੇ ਪਹਿਲੀ ਵਾਰ ਆਪਣੀ ਪਰਮਾਣੂ ਪਣਡੁੱਬੀ ਲਾਂਚ ਕੀਤੀ ਸੀ।
  • 29 ਮਾਰਚ 2008 ਨੂੰ ਦੁਨੀਆ ਦੇ 370 ਸ਼ਹਿਰਾਂ ਨੇ ਊਰਜਾ ਬਚਾਉਣ ਲਈ ਪਹਿਲੀ ਵਾਰ ਅਰਥ ਆਵਰ(Earth Hour) ਮਨਾਉਣਾ ਸ਼ੁਰੂ ਕੀਤਾ ਸੀ।
  • ਇਸ ਦਿਨ 2014 ਵਿਚ ਇੰਗਲੈਂਡ ਅਤੇ ਵੇਲਜ਼ ਵਿਚ ਪਹਿਲਾ ਸਮਲਿੰਗੀ ਵਿਆਹ ਹੋਇਆ ਸੀ।
  • ਅੱਜ ਦੇ ਦਿਨ 2004 ਵਿਚ ਆਇਰਲੈਂਡ ਕੰਮ ਵਾਲੀ ਥਾਂ ‘ਤੇ ਸਿਗਰਟਨੋਸ਼ੀ ‘ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਬਣਿਆ ਸੀ।
  • 1999 ਵਿਚ 29 ਮਾਰਚ ਨੂੰ ਅਮਰੀਕੀ ਸਟਾਕ ਇੰਡੈਕਸ ਡਾਓ ਜੋਂਸ ਪਹਿਲੀ ਵਾਰ 10,000 ਅੰਕਾਂ ਨੂੰ ਪਾਰ ਕਰ ਗਿਆ ਸੀ।
  • ਅੱਜ ਦੇ ਦਿਨ 1982 ਵਿਚ ਟੀ. ਰਾਮਾ ਰਾਓ ਦੁਆਰਾ ਬਣਾਈ ਗਈ ਤੇਲਗੂ ਦੇਸ਼ਮ ਪਾਰਟੀ ਦਾ ਗਠਨ ਹੋਇਆ ਸੀ।
  • 1981 ਵਿਚ, 29 ਮਾਰਚ ਨੂੰ ਪਹਿਲੀ ਲੰਡਨ ਮੈਰਾਥਨ ਨਾਰਵੇ ਦੇ ਇੰਗੇ ਸਿਮੋਨਸੇਨ ਨੇ ਜਿੱਤੀ ਸੀ।
  • 1954 ਵਿੱਚ, 29 ਮਾਰਚ ਨੂੰ ਭਾਰਤੀ ਲੋਕ ਪ੍ਰਸ਼ਾਸਨ ਸੰਸਥਾ ਦਾ ਉਦਘਾਟਨ ਕੀਤਾ ਗਿਆ ਸੀ।
  • ਅੱਜ ਦੇ ਦਿਨ 1943 ਵਿੱਚ ਆਜ਼ਾਦੀ ਘੁਲਾਟੀਏ ਅਤੇ ਨੇਤਾ ਲਕਸ਼ਮਣ ਨਾਇਕ ਨੂੰ ਬਰਹਮਪੁਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।
  • 29 ਮਾਰਚ 1932 ਨੂੰ ਜੈਕ ਬੈਨੀ ਨੇ ਅਮਰੀਕਾ ਵਿਚ ਪਹਿਲੀ ਵਾਰ ਰੇਡੀਓ ‘ਤੇ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਸੀ।
  • ਅੱਜ ਦੇ ਦਿਨ 1901 ਵਿਚ ਆਸਟ੍ਰੇਲੀਆ ਵਿਚ ਪਹਿਲੀ ਸੰਘੀ ਚੋਣ ਹੋਈ ਸੀ।
  • 29 ਮਾਰਚ 1867 ਨੂੰ ਬ੍ਰਿਟਿਸ਼ ਸੰਸਦ ਨੇ ਕੈਨੇਡਾ ਦੇ ਗਠਨ ਲਈ ਉੱਤਰੀ ਅਮਰੀਕਾ ਐਕਟ ਪਾਸ ਕੀਤਾ ਸੀ।

Published on: ਮਾਰਚ 29, 2025 6:52 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।