30 ਮਾਰਚ 1949 ਨੂੰ ਰਾਜਸਥਾਨ ਰਾਜ ਦੀ ਸਥਾਪਨਾ ਹੋਈ ਅਤੇ ਜੈਪੁਰ ਨੂੰ ਇਸ ਦੀ ਰਾਜਧਾਨੀ ਬਣਾਇਆ ਗਿਆ ਸੀ
ਚੰਡੀਗੜ੍ਹ, 30 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 30 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਚਾਨਣਾ ਪਾਉਂਦੇ ਹਾਂ 30 ਮਾਰਚ ਦੇ ਇਤਿਹਾਸ ਉੱਤੇ :-
- 1992 ਵਿਚ 30 ਮਾਰਚ ਨੂੰ ਸਤਿਆਜੀਤ ਰੇਅ ਨੂੰ ਆਨਰੇਰੀ ਆਸਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
- ਅੱਜ ਦੇ ਦਿਨ 1982 ‘ਚ ਨਾਸਾ ਦਾ ਪੁਲਾੜ ਯਾਨ ਕੋਲੰਬੀਆ STS-3 ਮਿਸ਼ਨ ਪੂਰਾ ਕਰਕੇ ਧਰਤੀ ‘ਤੇ ਪਰਤਿਆ ਸੀ।
- 1963 ਵਿਚ 30 ਮਾਰਚ ਨੂੰ ਫਰਾਂਸ ਨੇ ਅਲਜੀਰੀਆ ਦੇ ਇਕਾਰ ਖੇਤਰ ਵਿਚ ਭੂਮੀਗਤ ਪ੍ਰਮਾਣੂ ਪ੍ਰੀਖਣ ਕੀਤਾ ਸੀ।
- 30 ਮਾਰਚ 1950 ਨੂੰ ਮਰੇ ਹਿੱਲ ਨੇ ਫੋਟੋ ਟਰਾਂਜ਼ਿਸਟਰ ਦੀ ਕਾਢ ਕੱਢੀ ਸੀ।
- 30 ਮਾਰਚ 1949 ਨੂੰ ਰਾਜਸਥਾਨ ਰਾਜ ਦੀ ਸਥਾਪਨਾ ਹੋਈ ਅਤੇ ਜੈਪੁਰ ਨੂੰ ਇਸ ਦੀ ਰਾਜਧਾਨੀ ਬਣਾਇਆ ਗਿਆ ਸੀ।
- 1945 ਵਿਚ 30 ਮਾਰਚ ਨੂੰ ਸੋਵੀਅਤ ਸੰਘ ਨੇ ਆਸਟਰੀਆ ‘ਤੇ ਹਮਲਾ ਕੀਤਾ ਸੀ।
- ਅੱਜ ਦੇ ਦਿਨ 1919 ਵਿੱਚ ਮਹਾਤਮਾ ਗਾਂਧੀ ਨੇ ਰੋਲਟ ਐਕਟ ਦੇ ਵਿਰੋਧ ਦਾ ਐਲਾਨ ਕੀਤਾ ਸੀ।
- 30 ਮਾਰਚ, 1919 ਨੂੰ ਜਰਮਨੀ ਦੇ ਡੁਸਲਡੋਰਫ ਸ਼ਹਿਰ ਉੱਤੇ ਬੈਲਜੀਅਮ ਦੀ ਫ਼ੌਜ ਨੇ ਕਬਜ਼ਾ ਕਰ ਲਿਆ ਸੀ।
- ਅੱਜ ਦੇ ਦਿਨ 1867 ਵਿੱਚ ਅਮਰੀਕਾ ਨੇ ਰੂਸ ਤੋਂ ਅਲਾਸਕਾ ਖਰੀਦਿਆ ਸੀ।
- 30 ਮਾਰਚ 1858 ਨੂੰ, ਹਾਈਮਨ ਐਲ. ਲਿਪਮੈਨ ਨੇ ਇਰੇਜ਼ਰ ਨਾਲ ਜੁੜੀ ਪੈਨਸਿਲ ਲਈ ਪਹਿਲਾ ਪੇਟੈਂਟ ਕਰਵਾਇਆ ਸੀ।
- ਅੱਜ ਦੇ ਦਿਨ 1856 ਵਿਚ ਪੈਰਿਸ ਸਮਝੌਤੇ ਨਾਲ ਕ੍ਰੀਮੀਅਨ ਯੁੱਧ ਦਾ ਅੰਤ ਹੋਇਆ ਸੀ।
- ਬੇਹੋਸ਼ੀ ਦੀ ਦਵਾਈ ਈਥਰ ਨੂੰ ਪਹਿਲੀ ਵਾਰ 30 ਮਾਰਚ 1842 ਨੂੰ ਬੇਹੋਸ਼ ਕਰਨ ਲਈ ਵਰਤਿਆ ਗਿਆ ਸੀ।
Published on: ਮਾਰਚ 30, 2025 7:21 ਪੂਃ ਦੁਃ