ਜਲੰਧਰ, 30 ਮਾਰਚ, ਦੇਸ਼ ਕਲਿੱਕ ਬਿਓਰੋ :
ਪੰਜਾਬੀ ਸਾਹਿਤਕ ਜਗਤ ਲਈ ਇਹ ਬੇਹੱਦ ਦੁਖਦਾਈ ਖ਼ਬਰ ਹੈ ਕਿ ਨਾਮਵਰ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨਹੀਂ ਰਹੇ। ਉਹ ਜਲੰਧਰ ਮੋਤਾ ਸਿੰਘ ਨਗਰ ਵਿੱਚ ਰਹਿੰਦੇ ਸਨ, ਜਿਥੇ ਕਿ ਉਹ ਸਦੀਵੀ ਵਿਛੋੜਾ ਦੇ ਗਏ। ਪੰਜਾਬੀ ਕਹਾਣੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ।
ਉਨ੍ਹਾਂ ਵੱਲੋ਼ ‘ਮਾੜਾ ਬੰਦਾ’ ਵਰਗੀਆਂ ਅਨੇਕਾਂ ਬਾਕਮਾਲ ਕਹਾਣੀਆਂ ਦੇ ਨਾਲ-ਨਾਲ ਕਚਕੜੇ, ਨਮਾਜ਼ੀ, ਸਵੇਤਾਂਬਰ ਨੇ ਕਿਹਾ ਸੀ, ਕੁਝ ਅਣਕਿਹਾ ਵੀ, ਰੰਗਮੰਚ ਤੇ ਭਿਕਸ਼ੂ ਆਦਿ ਕਹਾਣੀ ਸੰਗ੍ਰਹਿਆਂ ਅਤੇ ‘ਬੰਦੇ ਅੰਦਰ ਬੰਦੇ’ ਤੇ ‘ਆਤਮ ਮਾਯਾ’ ਸਵੈ-ਜੀਵਨੀਆਂ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ…
1932 ਈ. ਵਿੱਚ ਖੰਨਾ (ਲੁਧਿਆਣਾ) ਵਿਖੇ ਪਿਤਾ ਸ੍ਰੀ ਰਾਮ ਪ੍ਰਸ਼ਾਦ ਅਤੇ ਮਾਤਾ ਸ੍ਰੀਮਤੀ ਦਇਆ ਵੰਤੀ ਦੀ ਕੁੱਖੋਂ ਪੈਦਾ ਹੋਏ ਇਸ ਕਹਾਣੀਕਾਰ ਨੂੰ “ਕੁਝ ਅਣਕਿਹਾ ਵੀ” ਨਾਂ ਦੀ ਕਹਾਣੀ-ਸੰਗ੍ਰਹਿ ਲਈ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ।
Published on: ਮਾਰਚ 30, 2025 4:26 ਬਾਃ ਦੁਃ