ਹਲਵਾਰਾ, 30 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਬਾਊਂਸਰ ਪਵਨਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੁੰਦੇ ਹੋਏ ਸਲਫਾਸ ਨਿਗਲ ਲਈ, ਜਿਸ ਤੋਂ ਬਾਅਦ ਐਤਵਾਰ ਤੜਕੇ 2 ਵਜੇ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਨਾਲ ਉਸ ਦੇ ਚਹੇਤਿਆਂ ਅਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪਵਨਪ੍ਰੀਤ ਸਿੰਘ ਦੇ ਪਿਛਲੇ 10 ਸਾਲਾਂ ਤੋਂ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ ਅਤੇ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ ਸੀ। ਪਰ 2023 ਵਿੱਚ ਡਰੱਗ ਤਸਕਰੀ ਦੇ ਇੱਕ ਕੇਸ ਵਿੱਚ ਉਸਦੀ ਗ੍ਰਿਫਤਾਰੀ ਤੋਂ ਬਾਅਦ, ਉਸਦੀ ਪ੍ਰੇਮਿਕਾ ਅਤੇ ਉਸਦੇ ਪਰਿਵਾਰ ਨੇ ਉਸ ਨਾਲ ਸਬੰਧ ਤੋੜ ਲਏ। ਜੇਲ ਤੋਂ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਪਵਨਪ੍ਰੀਤ ਨੇ ਲੜਕੀ ਨਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਲੜਕੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਇਸ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ।
27 ਮਾਰਚ ਨੂੰ ਪਵਨਪ੍ਰੀਤ ਆਪਣੇ ਪਰਿਵਾਰ ਸਮੇਤ ਵਿਆਹ ਦਾ ਪ੍ਰਸਤਾਵ ਲੈ ਕੇ ਲੜਕੀ ਦੇ ਘਰ ਗਿਆ ਸੀ ਪਰ ਉੱਥੇ ਵੀ ਉਸ ਨੂੰ ਨਿਰਾਸ਼ਾ ਮਿਲੀ। ਸ਼ਨੀਵਾਰ ਸਵੇਰੇ ਉਹ ਫਿਰ ਲੜਕੀ ਦੇ ਘਰ ਦੇ ਬਾਹਰ ਪਹੁੰਚਿਆ, ਪਰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਦੁਖੀ ਪਵਨਪ੍ਰੀਤ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਲਫਾਸ ਨਿਗਲ ਲਈ।
Published on: ਮਾਰਚ 30, 2025 1:58 ਬਾਃ ਦੁਃ