ਲੁਧਿਆਣਾ, 30 ਮਾਰਚ, ਦੇਸ਼ ਕਲਿਕ ਬਿਊਰੋ :
Punjab News: ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਨੂੰ ਪਾਰ ਕਰਦੇ ਸਮੇਂ ਲੋਕਾਂ ਦੀਆਂ ਜੇਬਾਂ ‘ਤੇ ਹੋਰ ਬੋਝ ਪਵੇਗਾ। ਇਸ ਟੋਲ ਦੀਆਂ ਦਰਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਇਹ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ। ਵਾਹਨਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ‘ਤੇ ਟੈਕਸ 15 ਤੋਂ 75 ਰੁਪਏ ਵਧਾ ਦਿੱਤਾ ਗਿਆ ਹੈ।
ਕਾਰ, ਜੀਪ, ਵੈਨ ਜਾਂ ਹਲਕੇ ਵਾਹਨਾਂ ਨੂੰ 15 ਰੁਪਏ, ਹਲਕੇ ਵਪਾਰਕ ਵਾਹਨਾਂ ਨੂੰ 25 ਰੁਪਏ ਅਤੇ ਬੱਸ ਜਾਂ ਟਰੱਕ (2 ਐਕਸਐਲ) ਵਪਾਰਕ ਵਾਹਨਾਂ ਨੂੰ 45 ਰੁਪਏ ਹੋਰ ਅਦਾ ਕਰਨੇ ਪੈਣਗੇ। ਇਸ ਦੇ ਨਾਲ ਹੀ ਉਸਾਰੀ ਮਸ਼ੀਨਰੀ ਅਤੇ ਮਲਟੀ ਐਕਸਐਲ ਵਾਹਨਾਂ ਨੂੰ 65 ਤੋਂ 75 ਰੁਪਏ ਵਾਧੂ ਦੇਣੇ ਪੈਣਗੇ।
ਟੋਲ ਮੈਨੇਜਰ ਮਨੋਜ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਹਰ ਸਾਲ ਰੇਟ ਵਧਾ ਦਿੱਤੇ ਜਾਂਦੇ ਹਨ। ਡਰਾਈਵਰਾਂ ਨੂੰ ਨਵੇਂ ਰੇਟਾਂ ਨੂੰ ਲੈ ਕੇ ਕੋਈ ਭੰਬਲਭੂਸਾ ਨਾ ਹੋਵੇ, ਇਸ ਲਈ ਟੋਲ ਬੂਥਾਂ ‘ਤੇ ਨਵੀਂ ਰੇਟ ਲਿਸਟ ਲਗਾਈ ਜਾ ਰਹੀ ਹੈ। ਟੋਲ ‘ਤੇ ਲੋਕਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੀ ਮਦਦ ਉਪਲਬਧ ਹੈ।
Published on: ਮਾਰਚ 30, 2025 12:05 ਬਾਃ ਦੁਃ