ਮੋਰਿੰਡਾ 30 ਮਾਰਚ ਭਟੋਆ
ਪੰਜਾਬ ਸਿੱਖਿਆ ਵਿਭਾਗ ਦੇ ਰਾਜ ਵਿਦਿਅਕ ਖੋਜ ਤੇ ਸਿਖਲਾਈ ਪਰੀਸ਼ਦ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਨੈਸ਼ਨਲ ਨੈਸ਼ਨਲ ਮੀਨਸ ਕੰਮ ਮੈਰਿਟ ਸਕਾਲਰਸ਼ਿਪ ਦੀ ਲਈ ਗਈ ਪ੍ਰੀਖਿਆ ਦੇ 29 ਮਾਰਚ ਨੂੰ ਘੋਸ਼ਿਤ ਕੀਤੇ ਗਏ 2210 ਵਿਦਿਆਰਥੀਆ ਦੇ ਨਤੀਜੇ ਵਿੱਚ ਰੋਪੜ ਜਿਲੇ ਦੇ ਸਿਰਫ 66 ਵਿਦਿਆਰਥੀ ( 2.98%) ਹੀ ਸਫਲਤਾ ਹਾਸਿਲ ਕਰ ਸਕੇ ਹਨ ਜਦਕਿ ਸਰਕਾਰ ਵੱਲੋਂ ਜਿਲ੍ਹੇ ਵਿੱਚ ਬਣਾਏ ਗਏ ਪੰਜ ਸਕੂਲ ਆਫ ਐਮੀਨੈਂਸ ਵਿੱਚੋਂ ਸਿਰਫ ਇੱਕ ਸਕੂਲ ਦੇ 4 ਵਿਦਿਆਰਥੀ ਹੀ ਇਸ ਇਸ ਪ੍ਰੀਖਿਆ ਨੂੰ ਪਾਸ ਕਰਨ ਵਿੱਚ ਸਫਲ ਹੋਏ ਹਨ , ਜਦ ਕਿ ਮੋਰਿੰਡਾ ਬਲਾਕ ਬਲਾਕ ਜੇ ਕਿਸੇ ਵੀ ਮਿਡਲ ਹਾਈ ਸੀਨੀਅਰ ਤੇ ਐਮੀਨੈਂਸ ਸਕੂਲ ਦਾ ਵਿਦਿਆਰਥੀ ਇਹ ਪ੍ਰੀਖਿਆ ਪਾਸ ਨਹੀਂ ਕਰ ਸਕਿਆ
ਰਾਜ ਵਿਦਿਅਕ ਖੋਜ ਤੇ ਸਿਖਲਾਈ ਪਰੀਸ਼ਦ ਪੰਜਾਬ ਵੱਲੋ ਐਲਾਨ ਕੀਤੇ ਨਤੀਜੇ ਅਨੁਸਾਰ 19 ਜਨਵਰੀ 2025 ਨੂੰ ਹੋਈ ਇਸ ਵਜ਼ੀਫਾ ਪ੍ਰੀਖਿਆ ਵਿੱਚ ਪੰਜਾਬ ਭਰ ਦੇ 23 ਜਿਲਿਆਂ ਦੇ 2210 ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਜਿਸ ਅਨੁਸਾਰ ਰੋਪੜ ਜਿਲ੍ਹੇ ਦੇ 24 ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਦੇ 66 ਵਿਦਿਆਰਥੀ ਪਾਸ ਦਰਸਾਏ ਗਏ ਹਨ ਜਿਲੇ ਦੇ ਜਿਹੜੇ 3 ਮਿਡਲ ਸਕੂਲਾਂ ਦੇ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ, ਉਹਨਾਂ ਵਿੱਚ ਸਰਕਾਰੀ ਮਿਡਲ ਸਕੂਲ ਸਿੰਬਲ ਝੱਲੀਆਂ ਦੇ 3 ਵਿਦਿਆਰਥੀ, ਸਰਕਾਰੀ ਮਿਡਲ ਸਕੂਲ ਦਬੁਰਜੀ ਦੇ 8 ਤੇ ਜਾਡਲਾ ਦੇ 1 ਵਿਦਿਆਰਥੀ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ,ਜਦ ਕਿ ਇਸ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ 10 ਹਾਈ ਸਕੂਲਾਂ ਵਿੱਚ ਸਰਕਾਰੀ ਹਾਈ ਸਕੂਲ ਭੰਗਲ ਦੇ 6, ਦੜੋਲੀ ਅਪਰ ਦੇ 3 ਕਲਿਤਰਾਂ ਦੇ 3, ਸਸਕੌਰ ਦੇ 3 ,ਜਿੰਦਵੜੀ ਦੇ 3, ਨੰਗਲ ਸਪੈਸ਼ਲ ਦੇ 3 ਅਤੇ ਥੱਪਲ ,ਰਾਏਪੁਰ ,ਵਜੀਦਪੁਰ ਤੇ ਪ੍ਰਿਥੀਪੁਰ ਹਾਈ ਸਕੂਲ ਦਾ 1-1 ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਇਆ ਹੈ ।ਇਸੇ ਤਰ੍ਹਾਂ ਜਿਲੇ ਵਿੱਚ ਦੇ 11 ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਦੁੱਗਰੀ ਸਕੂਲ ਦੇ 11, ਮੀਆਂਪੁਰ ਦੇ 3 ,ਖੇੜੀ ਸਲਾਬਤਪੁਰ ਦੇ 2, ਰੋਪੜ ਕੁੜੀਆਂ ਵਾਲੇ ਸਕੂਲ ਦੇ 2 , ਪੁਰਖਾਲੀ ,ਮਕੜੌਨਾ ਕਲਾਂ, ਝੱਜ ,ਖੇੜਾ ਕਲਮੋਟ , ਭਲਾਣ ਤੇ ਸਮਲਾਹ ਦੇ 1-1 ਵਿਦਿਆਰਥੀ ਸਮੇਤ ਸਕੂਲ ਆਫ ਐਮੀਨੈਂਸ ਕੀਰਤਪੁਰ ਸਾਹਿਬ ਦੇ 4 ਵਿਦਿਆਰਥੀ ਇਸ ਪ੍ਰੀਖਿਆ ਨੂੰ ਪਾਸ ਕਰ ਸਕੇ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਰੋਪੜ ਜ਼ਿਲ੍ਹੇ ਵਿੱਚ ਨੰਗਲ, ਕੀਰਤਪੁਰ ਸਾਹਿਬ, ਰੋਪੜ ,ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਵਿੱਚ 5 ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਦਿੱਤਾ ਗਿਆ ਹੈ। ਪ੍ਰੰਤੂ ਬਾਕੀ 4 ਸਕੂਲ ਆਫ ਐਮੀਨੈਂਸ ਅਤੇ ਜਿਲੇ ਵਿੱਚ ਸਥਿਤ ਬਾਕੀ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਭਾਗ ਹੀ ਨਹੀਂ ਲੈ ਸਕੇ । ਇਸੇ ਤਰ੍ਹਾਂ ਸਭ ਤੋਂ ਹਾਈ ਟੈਕ ਜ਼ਿਲਾ ਮੋਹਾਲੀ ਦੇ ਸਿਰਫ 54 ਵਿਦਿਆਰਥੀ ( 2.3% ) ਹੀ ਇਹ ਪ੍ਰੀਖਿਆ ਪਾਸ ਕਰ ਸਕੇ ਹਨ ਜਦ ਕਿ ਮਲੇਰ ਕੋਟਲਾ ਜ਼ਿਲ੍ਹੇ ਦੇ ਸਿਰਫ 34 ਵਿਦਿਆਰਥੀ ( 1.5% ) ਹੀ ਇਹ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋ ਸਕੇ ਹਨ। ਸਿੱਖਿਆ ਵਿਭਾਗ ਵੱਲੋਂ ਐਲਾਨੇ ਇਸ ਨਤੀਜੇ ਤੇ ਤਿੱਖਾ ਪ੍ਰਤੀ ਕਰਮ ਪ੍ਰਗਟ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਹਲਕਾ ਖਰੜ ਦੇ ਇਨਚਾਰਜ ਸ੍ਰੀ ਵਿਜੇ ਕੁਮਾਰ ਟਿੰਕੂ ਅਤੇ ਅਕਾਲੀ ਆਗੂ ਜੁਗਰਾਜ ਸਿੰਘ ਮਾਨਖੇੜੀ ਜਗਪਾਲ ਸਿੰਘ ਜੌਲੀ ਨੇ ਕਿਹਾ ਕਿ ਇਸ ਨਤੀਜੇ ਨੇ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ ਉਹਨਾਂ ਮੋਰਿੰਡਾ ਬਲਾਕ ਦੇ ਕਿਸੇ ਵੀ ਸਕੂਲ ਦੇ ਵਿਦਿਆਰਥੀ ਵੱਲੋਂ ਇਹ ਵਜ਼ੀਫਾ ਪ੍ਰੀਖਿਆ ਪਾਸ ਨਾ ਕਰਨ ਤੇ ਹੈਰਾਨੀ ਪ੍ਰਗਟ ਕੀਤੀ ਹੈ
Published on: ਮਾਰਚ 30, 2025 8:23 ਬਾਃ ਦੁਃ