ਮਾਸਕੋ, 30 ਮਾਰਚ, ਦੇਸ਼ ਕਲਿਕ ਬਿਊਰੋ :
ਮਾਸਕੋ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਫਲੇ ਦੀ ਕਾਰ ਵਿੱਚ ਧਮਾਕਾ ਹੋਇਆ ਹੈ। ਇਹ ਧਮਾਕਾ ਖੁਫੀਆ ਏਜੰਸੀ ਐਫਐਸਬੀ ਦੇ ਹੈੱਡਕੁਆਰਟਰ ਦੇ ਬਾਹਰ ਹੋਇਆ। ਇਹ ਇਕ ਲਗਜ਼ਰੀ ਲਿਮੋਜ਼ਿਨ ਕਾਰ ਸੀ। ਜਾਣਕਾਰੀ ਮੁਤਾਬਕ ਅੱਗ ਇੰਜਣ ‘ਚ ਲੱਗੀ ਅਤੇ ਫਿਰ ਅੰਦਰ ਫੈਲ ਗਈ।
ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਕਤਲ ਦੀ ਸਾਜ਼ਿਸ਼ ਸੀ ਜਾਂ ਮਹਿਜ਼ ਇੱਕ ਹਾਦਸਾ।ਇਸ ਤੋਂ ਬਾਅਦ ਰਾਸ਼ਟਰਪਤੀ ਦਫ਼ਤਰ ਵਿੱਚ ਪੁਤਿਨ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।ਜਿਕਰਯੋਗ ਹੈ ਕਿ 26 ਮਾਰਚ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਦਾਅਵਾ ਕੀਤਾ ਜਲਦੀ ਹੀ ਪੁਤਿਨ ਦੀ ਮੌਤ ਹੋ ਜਾਵੇਗੀ।
Published on: ਮਾਰਚ 30, 2025 1:10 ਬਾਃ ਦੁਃ