ਨਵੀਂ ਦਿੱਲੀ, 30 ਮਾਰਚ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਐਤਵਾਰ ਨੂੰ ਮਨ ਕੀ ਬਾਤ ਦਾ 120ਵਾਂ ਐਪੀਸੋਡ ਪ੍ਰਸਾਰਿਤ ਹੋ ਰਿਹਾ ਹੈ। ਪ੍ਰਧਾਨ ਮੰਤਰੀ ਅੱਜ ਨਵਰਾਤਰੇ,ਹਿੰਦੂ ਨਵੇਂ ਸਾਲ, ਰਾਮਨੌਮੀ ਅਤੇ ਸੁਨੀਤਾ ਵਿਲੀਅਮਸ ਬਾਰੇ ਗੱਲ ਕਰ ਸਕਦੇ ਹਨ।
ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਲਗਭਗ 10 ਮਹੀਨਿਆਂ ਬਾਅਦ 18 ਮਾਰਚ, 2025 ਨੂੰ ਆਪਣੇ ਸਾਥੀ ਬੁਚ ਵਿਲਮੋਰ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਵਾਪਸ ਧਰਤੀ ਉੱਤੇ ਪਰਤੀ ਹੈ।
ਇਸ ਤੋਂ ਇਲਾਵਾ ਪੀਐਮ ਮੋਦੀ ਪ੍ਰੀਖਿਆ ਦੇ ਨਤੀਜਿਆਂ ‘ਤੇ ਵੀ ਬੋਲ ਸਕਦੇ ਹਨ। ਰਾਜ ਬੋਰਡ ਦੀਆਂ ਪ੍ਰੀਖਿਆਵਾਂ ਅਤੇ ਹੋਰ ਜਮਾਤਾਂ ਦੇ ਨਤੀਜੇ ਮਾਰਚ-ਅਪ੍ਰੈਲ ਵਿੱਚ ਐਲਾਨੇ ਜਾ ਰਹੇ ਹਨ। ਅਜਿਹੇ ‘ਚ ਚੰਗੇ ਨਤੀਜੇ ਨਾ ਮਿਲਣ ‘ਤੇ ਬੱਚਿਆਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਪੀਐੱਮ ਆਪਣੀ ‘ਮਨ ਕੀ ਬਾਤ’ ‘ਚ ਵੀ ਇਸ ਬਾਰੇ ਚਰਚਾ ਕਰ ਸਕਦੇ ਹਨ।
Published on: ਮਾਰਚ 30, 2025 7:35 ਪੂਃ ਦੁਃ