ਨਵੀਂ ਦਿੱਲੀ: 31 ਮਾਰਚ, ਦੇਸ਼ ਕਲਿੱਕ ਬਿਓਰੋ
ਆਮਦਨ ਕਰ ਵਿਭਾਗ (Income Tax Department) ਵੱਲੋਂ ਇੰਡੀਗੋ ਕੰਪਨੀ ਇੰਟਰਗਲੋਬ ਏਵੀਏਸ਼ਨ (Inter Globe Aviation) ਲਿਮਟਿਡ, ਨੂੰ 944.20 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਕੰਪਨੀ ਨੇ ਜੁਰਮਾਨੇ ਨੂੰ ਰੱਦ ਕਰਦੇ ਹੋਏ ਇਸਨੂੰ “ਗਲਤ ਅਤੇ ਬੇਤੁਕਾ” ਕਿਹਾ ਹੈ ਅਤੇ ਇਸਨੂੰ ਕਾਨੂੰਨੀ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੀ ਹੈ।
“ਆਮਦਨ ਟੈਕਸ ਅਧੀਨ ਉਕਤ ਜੁਰਮਾਨੇ ਦਾ ਹੁਕਮ ਇਸ ਗਲਤ ਸਮਝ ਦੇ ਆਧਾਰ ‘ਤੇ ਪਾਸ ਕੀਤਾ ਗਿਆ ਹੈ ਕਿ ਕੰਪਨੀ ਦੁਆਰਾ ਧਾਰਾ 143(3) ਦੇ ਤਹਿਤ ਮੁਲਾਂਕਣ ਆਦੇਸ਼ ਦੇ ਵਿਰੁੱਧ ਆਮਦਨ ਟੈਕਸ ਕਮਿਸ਼ਨਰ (ਅਪੀਲ) ਦੇ ਸਾਹਮਣੇ ਦਾਇਰ ਕੀਤੀ ਗਈ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ ਹੈ। ਕੰਪਨੀ ਦਾ ਮੰਨਣਾ ਹੈ ਕਿ ਆਮਦਨ ਟੈਕਸ ਅਥਾਰਟੀ ਦੁਆਰਾ ਪਾਸ ਕੀਤਾ ਗਿਆ ਹੁਕਮ ਕਾਨੂੰਨ ਦੇ ਅਨੁਸਾਰ ਨਹੀਂ ਹੈ ਅਤੇ ਗਲਤ ਹੈ। ਕੰਪਨੀ ਇਸ ਦਾ ਵਿਰੋਧ ਕਰੇਗੀ ਅਤੇ ਅਪੀਲ ਕਰੇਗੀ।
Published on: ਮਾਰਚ 31, 2025 12:25 ਬਾਃ ਦੁਃ