ਪਠਾਨਕੋਟ: 31 ਮਾਰਚ, ਦੇਸ਼ ਕਲਿੱਕ ਬਿਓਰੋ
ਮਾਨਯੋਗ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਮੱਛੀ ਪਾਲਣ, ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਅਤੇ ਪ੍ੱਮੁਖ ਸਕੱਤਰ ਸੀ੍ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਨੇ ਜ਼ਿਲੇ ਦੇ ਸਮੂਹ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਹੈ ਕਿ ਗਰਮੀ ਦਾ ਮੌਸਮ ਆ ਗਿਆ ਹੈ ਅਤੇ ਪਸੂਆਂ ਵਿੱਚ ਚਿਚੜਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਕੋਪ ਵੱਧ ਜਾਂਦਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਪਸ਼ੂਆ ਦੇ ਆਲੇ ਦੁਆਲੇ ਸਾਫ਼ ਸਫਾਈ ਦਾ ਪ੍ਬੰਧ ਠੀਕ ਹੋਣਾ ਚਾਹੀਦਾ ਹੈ । ਪਸ਼ੂ ਨੂੰ ਰੋਜਾਨਾ ਠੰਡੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ਅਤੇ ਪਸ਼ੂ ਦੇ ਆਲੇ ਦੁਆਲੇ ਗੋਹਾ ਆਦਿ ਨਹੀਂ ਰਹਿਣ ਦੇਣਾ ਚਾਹੀਦਾ। ਇਸ ਨੂੰ ਕਿਸੇ ਦੂਰ ਜਗਾ ਤੇ ਡੂੰਘਾ ਖੱਡਾ ਪੁੱਟ ਕੇ ਸੁੱਟਣਾ ਚਾਹੀਦਾ ਹੈ। ਪਸ਼ੂ ਦੇ ਥੱਲੇ ਮੋਟਾ ਫਰਸ਼ ਹੋਣਾ ਚਾਹੀਦਾ ਹੈ। ਕਈਆ ਪਸ਼ੂਆਂ ਥੱਲੇ ਇੱਟਾਂ ਲਗਾਈਆਂ ਹੁੰਦੀਆਂ ਹਨ ਇਨਾਂ ਇੱਟਾਂ ਵਿਚਕਾਰ ਮਿੱਟੀ ਦੀਆਂ ਦਰਾਰਾਂ ਹੁੰਦੀਆਂ ਹਨ ਜਿਨਾ ਵਿੱਚ ਚਿੱਚੜ ਲੁਕੇ ਹੁੰਦੇ ਹਨ। ਇਸ ਲਈ ਇੰਨਾ ਦਰਾੜਾਂ ਨੂੰ ਸੀਮਿੰਟ ਨਾਲ ਭਰ ਦੇਣਾ ਚਾਹੀਦਾ ਹੈ ।ਇਸ ਨਾਲ ਚਿੱਚੜਾਂ ਦੀ ਸਮੱਸਿਆ ਘੱਟ ਹੋ ਜਾਦੀ ਹੈ। ਚਿੱਚੜਾਂ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਜਿਵੇਂ ਕੀ ਲਹੂ ਮੂਤਣਾ ਹੋ ਜਾਦੀਆਂ ਹਨ। ਇਹ ਬਿਮਾਰੀ ਇੰਨੀ ਭਿਆਨਕ ਹੈ ਕਿ ਇਸ ਨਾਲ ਪਸ਼ੂ ਦੀ ਅਚਾਨਕ ਮੌਤ ਵੀ ਹੋ ਜਾਦੀ ਹੈ। ਇਸ ਲਈ ਜਦ ਵੀ ਇਹ ਬਿਮਾਰੀ ਹੋ ਜਾਂਦੀ ਹੈ ਇਸ ਦਾ ਤੁਰੰਤ ਇਲਾਜ ਨਜ਼ਦੀਕੀ ਪਸ਼ੂ ਸੰਸਥਾ ਦੇ ਸਰਕਾਰੀ ਵੈਟਨਰੀ ਅਫਸਰ/ ਵੈਟਨਰੀ ਇੰਸਪੈਕਟਰ ਤੋਂ ਕਰਵਾਉਣਾ ਚਾਹੀਦਾ ਹੈ। ਇਸ ਬਿਮਾਰੀ ਦੀ ਰੋਕਥਾਮ ਲਈ ਪਸ਼ੂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਜਾਂ ਚਿੱਚੜਾਂ ਨੂੰ ਮਾਰਨ ਵਾਲੀ ਦਵਾਈ ਵੀ ਮੱਲਣੀ ਚਾਹੀਦੀ ਹੈ। ਇਹ ਦਵਾਈ ਲਗਾਉਣ ਤੋਂ ਪਹਿਲਾਂ ਪਸ਼ੂ ਨੂੰ ਨਹਾ ਲੈਣਾ ਚਾਹੀਦਾ ਹੈ। ਦੋ ਲੀਟਰ ਪਾਣੀ ਵਿੱਚ ਤਿੰਨ ਐਮ ਐਲ ਦਵਾਈ ਪਾਉਣੀ ਚਾਹੀਦੀ ਹੈ। ਕਈ ਪਸ਼ੂ ਪਾਲਕ ਆਪਣੇ ਪਸ਼ੂ ਨੂੰ ਮੱਖੀਆ ਮਾਰਨ ਵਾਲੀ ਦਵਾਈ ਮੱਲ ਦਿੰਦੇ ਹਨ ਜਿਸ ਨਾਲ ਪਸ਼ੂ ਦੀ ਤੁਰੰਤ ਮੋਤ ਹੋ ਜਾਦੀ ਹੈ ਇਸ ਲਈ ਕਦੇ ਵੀ ਮੱਖੀਆ ਨੂੰ ਮਾਰਨ ਵਾਲੀ ਦਵਾਈ ਨਹੀ ਮੱਲਣੀ ਚਾਹੀਦੀ। ਕਦੇ ਵੀ ਚਿੱਚੜ ਮਾਰਨ ਵਾਲੀ ਦਵਾਈ ਪਸ਼ੂ ਦੀ ਜਖਮਾਂ ਵਾਲੀ ਜਗਾ ਤੇ ਨਹੀਂ ਲਗਾਉਣੀ ਚਾਹੀਦੀ ਵਧੇਰੇ ਜਾਣਕਾਰੀ ਲਈ ਆਪਣੇ ਨਜ਼ਦੀਕੀ ਪਸ਼ੂ ਹਸਪਤਾਲ ਦੇ ਵੈਟਨਰੀ ਅਫਸਰ/ ਵੈਟਨਰੀ ਇੰਸਪੈਕਟਰ ਨਾਲ ਸੰਪਰਕ ਕਰਨਾ ਯਕੀਨੀ ਬਣਾਇਆ ਜਾਵੇ।
Published on: ਮਾਰਚ 31, 2025 1:56 ਬਾਃ ਦੁਃ