ਚੰਡੀਗੜ੍ਹ: 31 ਮਾਰਚ, ਦੇਸ਼ ਕਲਿੱਕ ਬਿਓਰੋ
ਬੈਂਕਾਂ ‘ਤੇ ਭਰੋਸਾ ਕਰਕੇ ਪੈਸਾ ਰੱਖਣ ਵਾਲੇ ਹੋ ਜਾਣ ਸਾਵਧਾਨ! ਸਾਰੀ ਉਮਰ ਦੀ ਕਮਾਈ ਕਰਕੇ ਬੈਂਕਾਂ ਵਿੱਚ ਜਮਾਂ ਕਰਵਾ ਕੇ ਸੁਰੱਖਿਆ ਸਮਝਣ ਵਾਲੇ ਲੋਕ ਹੁਣ ਸਮਝ ਲੈਣ ਕੇ ਉਨ੍ਹਾ ਦੇ ਪੈਸੇ ਹੁਣ ਬੈਂਕਾਂ ਵਿੱਚ ਵੀ ਸੁਰੱਖਿਅਤ ਨਹੀਂ। ਡਿਜ਼ੀਟਲ ਅਰੈਸਟ, ਨੌਕਰੀ ਦਾ ਲਾਲਚ ਦੇ ਕੇ ਅੱਜ ਕੱਲ੍ਹ ਦੇ ਠੱਗ ਬੈਂਕਾਂ ‘ਚ ਠੱਗੀਆਂ ਮਾਰ ਰਹੇ ਹਨ। ਪਰ ਜੇ ਕੁੱਤੀ ਹੀ ਚੋਰਾਂ ਨਾਲ ਰਲ ਜਾਵੇ ਤਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੌਣ ਕਰੇਗਾ।
ਅਜਿਹਾ ਹੀ ਵੱਡਾ ਸਕੈਂਡਲ ਸਾਹਮਣੇ ਆਇਆ ਹੈ ਕਿ ਕੁਝ ਬੈਂਕਾਂ ਦੇ ਮੈਨੇਜਰ ਤੇ ਕਲਰਕ ਸਾਈਬਰ ਠੱਗਾਂ ਨਾਲ ਰਲ ਕੇ ਲੋਕਾਂ ਦੇ ਪੈਸੇ ਕਢਵਾ ਰਹੇ ਹਨ ਅਤੇ ਲੋਕਾਂ ਨੂੰ ਪੈਸੇ ਨਿੱਕਲਣ ‘ਤੇ ਪਤਾ ਵੀ ਨਹੀਂ ਲੱਗਦਾ। ਜਦੋਂ ਪਤਾ ਲਗਦਾ ਹੈ ਤਾਂ ਬੈਂਕ ਕਰਮਚਾਰੀ, ਜੋ ਠੱਗਾਂ ਨਾਲ ਰਲੇ ਹੋਏ ਹਨ, ਵੀ ਲੋਕਾਂ ਨੂੰ ਰਾਹ ਨਹੀਂ ਦੇ ਰਹੇ।
ਪਿਛਲੇ ਦਿਨੀਂ ਗੁਰੂਗ੍ਰਾਮ ਪੁਲਿਸ ਨੇ 31 ਬੈਂਕ ਮੈਨੇਜਰਾਂ ਤੇ ਕਲਰਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਲੋਕਾਂ ਦੇ ਖਾਤਿਆਂ ਦੀ ਜਾਣਕਾਰੀ ਸਾਈਬਰ ਠੱਗਾਂ ਨੂੰ ਦਿੰਦੇ ਸਨ। ਗੁਰੂਗ੍ਰਾਮ ਪੁਲਿਸ ਇਨ੍ਹਾਂ ਠੱਗਾਂ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਪਿਛਲੇ ਦਿਨੀਂ ਐਨ ਡੀ ਟੀ ਵੀ ਨੇ ਵੀ ਇਹ ਖਬਰ ਪ੍ਰਮੁੱਖਤਾ ਨਾਲ ਦਿਖਾਈ ਸੀ। ਇਸ ਖਬਰ ਦੇ ਨਸ਼ਰ ਹੋਣ ਨਾਲ ਲੋਕਾਂ ‘ਚ ਬੈਂਕਾਂ ‘ਚ ਪੈਸੇ ਰੱਖਣ ਤੋਂ ਡਰ ਪੈਦਾ ਹੋ ਗਿਆ ਹੈ।
Published on: ਮਾਰਚ 31, 2025 8:15 ਬਾਃ ਦੁਃ