ਭਲਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸਾੜਨਗੀਆਂ ਬਜਟ ਦੀਆਂ ਕਾਪੀਆਂ

ਪੰਜਾਬ

ਜਲੰਧਰ, 31 ਮਾਰਚ, ਦੇਸ਼ ਕਲਿੱਕ ਬਿਓਰੋ :

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅੱਖੋ ਪਰੋਖੇ ਕਰਨ ਨੂੰ ਲੈ ਕੇ ਆਂਗਣਵਾੜੀ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਜ਼ਿਲ੍ਹਾ ਜਲੰਧਰ ਦੀ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ, ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ ਨੇ ਕਿਹਾ ਕਿ ਲੋਕ ਵਿਰੋਧੀ ਪੰਜਾਬ ਦੇ 2025-26 ਦੇ ਬਜਟ ਵਿਰੁੱਧ ਵਿੱਚ ਮਿਤੀ 1 ਅਪ੍ਰੈਲ ਨੂੰ ਬਲਾਕਾਂ ਪੱਧਰੀ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

ਆਗੂਆਂ ਨੇ ਕਿਹਾ ਕਿ ਇਸ ਬਜਟ ਨੂੰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲਾ ਵੱਡੀ ਬਹੁ ਗਿਣਤੀ ਦੇ ਦਿਮਾਗ ਨੂੰ ਚੜ ਚੁੱਕ ਘਮੰਡ ਦੀ ਸਰਕਾਰ ਵੱਲੋਂ ਲੋਕਾਂ ਦੀ ਸਮੱਸਿਆਵਾਂ ਨੂੰ ਦੇਰ ਕਿਨਾਰ ਕਰਨ ਵਾਲਾ।

ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਤੋਂ ਭਗੌੜੀ ਹੋਈ ਸਰਕਾਰ ਦਾ ਬਜਟ ਪੰਜਾਬ ਸਿਰ ਦਿਨ ਪਰ ਦਿਨ ਚੜਾਏ ਜਾ ਰਹੇ ਕਰਜ ਭਾਰ ਵਾਲਾ ਬਜਟ ਅਤੇ ਵਿਕਾਸ ਵਿਰੋਧੀ ਅਤੇ ਲੋਕ ਭਲਾਈ ਤੋਂ ਭਗੌੜੀ ਹੋਈ ਸਰਕਾਰ ਦਾ ਲੋਕ ਵਿਰੋਧੀ ਬਜਟ ਕਰਾਰ ਦਿੱਤਾ ਹੈ। ਸਾਰੀਆਂ ਬਾਲਗ ਔਰਤਾਂ ਨੂੰ 1000 ਨਗਦ ਮਾਲੀ ਮਦਦ ਦੀ ਗਰੰਟੀ ਤੋਂ ਵੀ ਪਾਸਾ ਵੱਟਣ ਵਾਲਾ ਬਜਟ ਹੈ। ਸਰਕਾਰੀ ਵਿਭਾਗਾਂ ਨਿਗਮਾਂ ਅਤੇ ਬੋਰਡਾਂ ਵਿੱਚ ਕੰਮ ਕਰਦੇ ਲੱਖਾਂ ਕੱਚੇ ਮੁਲਾਜ਼ਮਾਂ ਨੂੰ ਸਥਾਈ ਕਰਨ ਦੀ ਅਲਾਟ ਕਰਨ ਵਾਲੀਆਂ ਰਕਮਾਂ ਵਿੱਚ ਕੋਈ ਵਾਧੂ ਵਿਵਸਥਾ ਨਹੀਂ ਕੀਤੀ ਗਈ ਆਂਗਨਵਾੜੀ ਆਸ਼ਾ ਮਿੱਡੇ ਮੀਲ ਵਰਕਰ ਦੀਆਂ ਉਜਰਤਾਂ ਦੁਗਣੀਆਂ ਕਰਨ ਦੇ ਵਾਅਦੇ ਤੇ ਅਮਲ ਕਰਨ ਲਈ ਕੋਈ ਰਾਸ਼ੀ ਅਲਾਟ ਨਹੀਂ ਕੀਤੀ ਗਈ ਸਾਢੇ ਛ ਲੱਖ ਕੰਮ ਕਰਦੇ ਅਤੇ ਰਿਟਾਇਰ ਮੁਲਾਜ਼ਮਾਂ ਨੂੰ ਰਾਹਤ ਦੇਣ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਸਮੁੱਚਾ ਬਕਾਇਆ ਮਹਿੰਗਾਈ ਭੱਤਾ ਦੇਣ ਨੇ ਲੁੜੰਦੀ ਰਕਮ ਦੀ ਵਿਵਸਥਾ ਵੀ ਨਹੀਂ ਕੀਤੀ ਗਈ। ਖਾਲੀ ਪਈਆਂ ਅਸਾਮੀਆਂ ਦੀ ਭਰਤੀ ਲਈ ਕੋਈ ਰਾਸ਼ੀ ਦੀ ਵਿਵਸਥਾ ਨਹੀਂ ਕੀਤੀ ਗਈ ਪੇਡੂ ਗਰੀਬਾਂ ਦੇ ਮਕਾਨ ਬਣਾਉਣ ਲਈ ਉਹਨਾਂ ਦੇ ਬੱਚਿਆਂ ਲਈ ਲੁੜਿੰਦੇ ਵਜ਼ੀਫੇ ਵਰਦੀਆਂ ਦੀਆਂ ਰਕਮਾਂ ਵਿੱਚ ਕੋਈ ਵਾਧਾ ਨਹੀਂ ਕਰਦਾ ਪੇਂਡੂ ਵਿਕਾਸ ਵੱਲ ਪੂਰੀ ਲਾਪਰਵਾਹੀ ਦਾ ਪ੍ਰਗਟਾਵਾ ਕੈਂਸਰ ਪੀੜਿਤ ਏਰੀਏ ਦੇ ਲੋਕਾਂ ਦੀ ਅਣਦੇਖੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ਪ੍ਰਤੀ ਚੁੱਪ ਹੀ ਕੀਤਾ ਬਜਟ ਹੈ। ਬਜਟ 2025 26 ਦੀ ਪੇਸ਼ ਤੋਂ ਬਾਅਦ ਆਂਗਣਵਾੜੀ ਵਰਕਰਾਂ ਹੈਲਪਰਾਂ ਵਿੱਚ ਭਾਰੀ ਰੋਸ ਹੈ ਜਿਸਦੇ ਵਿਰੋਧ ਵਿੱਚ ਮਿਤੀ ਇਕ ਅਪ੍ਰੈਲ ਨੂੰ ਬਲਾਕਾਂ ਪੱਧਰੀ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Published on: ਮਾਰਚ 31, 2025 4:31 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।