ਚੰਡੀਗੜ੍ਹ,31 ਮਾਰਚ, ਦੇਸ਼ ਕਲਿੱਕ ਬਿਓਰੋ :
ਆਉਣ ਵਾਲੇ ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਕ ਤੋਂ ਹੀ ਕਈ ਵੱਡੇ ਬਦਲਾਅ ਹੋ ਜਾਣਗੇ। ਪਹਿਲੀ ਤਾਰੀਕ ਨੂੰ ਰਸੋਈ ਤੋਂ ਲੈ ਕੇ ਬੈਂਕ ਖਾਤਿਆਂ ਤੱਕ ਕਈ ਬਦਲਾਅ ਹੋਣਗੇ।
ਗੈਸ ਸਿੰਲਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ
ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਆਇਲ ਐਂਡ ਗੈਸ ਡਿਸਟ੍ਰਬਿਊਸ਼ਨ ਕੰਪਨੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰਦੀ ਹੈ ਅਤੇ 1 ਅਪ੍ਰੈਲ 2025 ਨੂੰ ਇਹ ਬਦਲਾਅ ਮਿਲ ਸਕਦਾ ਹੈ। ਬੀਤੇ ਕੁਝ ਸਮੇਂ ਤੋਂ 19 ਕਿਲੋਗ੍ਰਾਮ ਵਾਲਾ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਘਟ-ਵਧ ਦੇਖਣ ਨੂੰ ਮਿਲਦੀਆਂ ਹਨ।
ਕ੍ਰੇਡਿਟ ਕਾਰਡ ਨਾਲ ਜੁੜੇ ਨਿਯਮ :
1 ਅਪ੍ਰੈਲ 2025 ਤੋਂ ਕ੍ਰੇਡਿਟ ਕਾਰਡ ਦੇ ਨਿਯਮਾਂ ਵਿਚ ਵੀ ਬਦਲਾਅ ਹੋ ਰਿਹਾ ਹੈ। ਜੋ ਇਨ੍ਹਾਂ ਉਤੇ ਮਿਲਣ ਵਾਲੇ ਰਿਕਾਰਡ ਤੋਂ ਲੈ ਕੇ ਹੋਰ ਸਹੂਲਤਾਵਾਂ ਉਤੇ ਅਸਰ ਪਵੇਗਾ। ਇਕ ਪਾਸੇ ਜਿੱਥੇ ਐਸਬੀਆਈ ਆਪਣੇ SimplyCLICK ਕ੍ਰੇਡਿਟ ਕਾਰਡ ਉਤੇ Swiggy ਰਿਵਾਰਡ ਨੂੰ 5 ਗੁਣਾਂ ਤੋਂ ਘਟਾ ਕੇ ਅੱਧਾ ਕਰ ਦੇਵੇਗਾ , ਤਾਂ ਏਅਰ ਇੰਡੀਆ ਸਿਗਨੇਚਰ ਪੁਆਇੰਟਸ ਨੂੰ 30 ਤੋਂ ਘਟਾ ਕੇ 10 ਕਰ ਦਿੱਤਾ ਜਾਵੇਗਾ, ਇਸ ਤੋਂ ਇਲਾਵਾ IDFC First ਬੈਂਕ ਕਲੱਬ ਵਿਸਤਾਰਾ ਮਾਈਲਸਟੋਨ ਦੇ ਲਾਭ ਬੰਦ ਕਰਨ ਵਾਲਾ ਹੈ।
ਬੈਂਕ ਖਾਤੇ ਨਾਲ ਜੁੜੇ ਬਦਲਾਅ
ਅਪ੍ਰੈਲ ਮਹੀਨੇ ਦੀ ਪਹਿਲੀ ਤਾਰੀਕ ਤੋਂ ਭਾਰਤੀ ਸਟੇਟ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਸਮੇਤ ਹੋਰ ਕਈ ਬੈਂਕ ਗ੍ਰਾਹਕਾਂ ਦੇ ਸੇਵਿੰਗ ਖਾਤਿਆਂ ਵਿੱਚ ਘੱਟੋ ਘੱਟ ਬੈਲੇਂਸ ਨਾਲ ਜੁੜੇ ਨਿਯਮ ਸੋਧ ਕਰਨ ਜਾ ਰਹੀ ਹੈ। ਬੈਂਕ ਵੱਲੋਂ ਖਾਤਾਧਾਰਕ ਦੇ ਘੱਟੋ ਘੱਟ ਬੈਲੇਂਸ ਲਈ ਸੈਕਟਰ ਵਾਈਜ਼ ਆਧਾਰ ਉਤੇ ਨਵੀਂ ਲਿਮਿਟ ਤੈਅ ਹੋਵੇਗੀ ਅਤੇ ਘੱਟੋ ਘੱਟ ਬੈਲੇਂਸ ਖਾਤੇ ਵਿੱਚ ਨਾ ਹੋਦ ਦੀ ਸਥਿਤੀ ਵਿੱਚ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।
UPI ਖਾਤੇ ਹੋਣਗੇ ਬੰਦ
1 ਅਪ੍ਰੈਲ ਤੋਂ ਅਗਲਾ ਬਦਲਾਅ ਯੂਪੀਆਈ ਨਾਲ ਜੁੜਿਆ ਹੈ ਅਤੇ ਜਿੰਨਾਂ ਮੋਬਾਇਲ ਨੰਬਰਾਂ ਨਾਲ ਜੁੜੇ ਯੂਪੀਆਈ ਲੰਬੇ ਸਮੇਂ ਤੋਂ ਐਕਟਿਵ ਨਹੀਂ ਹਨ ਬੈਂਕ ਰਿਕਾਰਡ ਤੋਂ ਹਟਾ ਦਿੱਤਾ ਜਾਵੇਗਾ। ਜੇਕਰ ਤੁਹਾਡਾ ਫੋਨ ਨੰਬਰ ਯੂਪੀਆਈ ਨਾਲ ਜੁੜਿਆ ਹੈ ਅਤੇ ਆਪਣੇ ਲੰਮੇ ਸਮੇਂ ਤੋਂ ਇਸਦੀ ਵਰਤੋਂ ਨਹੀਂ ਕੀਤੀ ਤਾਂ ਉਸਦੀਆਂ ਸੇਵਾਵਾਂ ਬੰਦ ਕੀਤੀ ਜਾ ਸਕਦੀ ਹੈ।
Published on: ਮਾਰਚ 31, 2025 11:33 ਪੂਃ ਦੁਃ