ਚੰਡੀਗੜ੍ਹ, 31 ਮਾਰਚ, ਦੇਸ਼ ਕਲਿੱਕ ਬਿਓਰੋ :
OpenAI ਦੇ ChatGPT ਦੇ ਇਕ ਨਵੇਂ ਟੂਲ ਦੇ ਲਾਂਚ ਹੋਣ ਤੋਂ ਬਾਅਦ ਦੁਨੀਆ ਭਰ ਵਿੱਚ ਇੰਟਰਨੈਟ ਉਤੇ ਇਕ ਤੂਫਾਨ ਆ ਗਿਆ। ਲੋਕਾਂ ਦੇ ਇਸ ਖਿਚਾਓ ਨੇ ਏਆਈ ਨੂੰ ਵੀ ਪ੍ਰੇਸ਼ਾਨ ਕਰ ਦਿੱਤੀ ਤੇ ਕਹਿਣਾ ਪਿਆ ਸਾਡੀ ਟੀਮ ਨੂੰ ਸੌਣ ਦਿਓ। ਕੰਪਨੀ ਵੱਲੋਂ ਨਵੀਂ ਸਹੂਲਤ ਸਟੂਡਿਓ ਘਿਬਲੀ (Ghibli Image) ਸ਼ੁਰੂ ਕੀਤੀ ਤੇ ਇਸਦਾ ਖੁਮਾਰ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸਦੀ ਵਰਤੋਂ ਕਰਨ ਵਾਲਿਆਂ ਦਾ ਅਜਿਹਾ ਹੜ੍ਹ ਆਇਆ ਕਿ ਏਆਈ ਦੇ ਸੀਈਓ ਨੂੰ ਟਵੀਟ ਕਰਕੇ ਕਹਿਣਾ ਪਿਆ ਕਿ ਸਾਡੀ ਟੀਮ ਨੂੰ ਸੌਣ ਦਿਓ। ਸੀਈਓ ਨੇ ਖੁਦ ਟਵੀਟ ਕਰਦੇ ਹੋਏ ਅਪੀਲ ਕੀਤੀ ਕਿ ‘ਕੀ ਤੁਸੀਂ ਪਲੀਜ਼ ਥੋੜ੍ਹਾ ਰੁਕ ਸਕਦੇ ਹੋ, ਸਾਡੀ ਟੀਮ ਨੂੰ ਦੇ ਲੋਕਾਂ ਨੂੰ ਵੀ ਸੋਣਾ ਹੈ।‘
ਇੰਟਰਨੈਟ ਉਤੇ ਜਿਬਲੀ ਸਟਾਈਲ ਦੀਆਂ ਫੋਟੋ ਵਾਇਰਲ ਹੋਣ ਲੱਗੀਆਂ। ਓਪਨਏਆਈ ਦੀ ਟੀਮ ਉਤੇ ਵੀ ਕਾਫੀ ਪ੍ਰੈਸ਼ਰ ਆ ਗਿਆ।
can yall please chill on generating images this is insane our team needs sleep
— Sam Altman (@sama) March 30, 2025
Published on: ਮਾਰਚ 31, 2025 10:24 ਪੂਃ ਦੁਃ