ਨਵੀਂ ਦਿੱਲੀ, 1 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਅੱਜ ਪਹਿਲੀ ਅਪ੍ਰੈਲ ਤੋਂ ਦੇਸ਼ ਭਰ ‘ਚ ਕਈ ਨਿਯਮ ਬਦਲ ਗਏ ਹਨ।ਇਸੇ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।LPG ਸਿਲੰਡਰਾਂ ਦੀ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਅੱਜ ਤੋਂ 19 ਕਿਲੋ ਦਾ ਕਮਰਸ਼ੀਅਲ ਸਿਲੰਡਰ (cylinder) 44.50 ਰੁਪਏ ਸਸਤਾ ਹੋ ਗਿਆ ਹੈ। ਦਿੱਲੀ ਵਿੱਚ ਇਸਦੀ ਕੀਮਤ ₹ 41 ਘਟ ਕੇ ₹ 1762 ਹੋ ਗਈ ਹੈ। ਪਹਿਲਾਂ ਇਹ ₹ 1803 ਵਿੱਚ ਉਪਲਬਧ ਸੀ। ਕੋਲਕਾਤਾ ਵਿੱਚ, ਇਹ ₹ 44.50 ਘਟ ਕੇ ₹ 1868.50 ਦੀ ਕੀਮਤ ਵਿੱਚ ਉਪਲਬਧ ਹੈ, ਪਹਿਲਾਂ ਇਸਦੀ ਕੀਮਤ ₹ 1913 ਸੀ।
ਮੁੰਬਈ ‘ਚ ਸਿਲੰਡਰ 1755.50 ਰੁਪਏ ਤੋਂ 42 ਰੁਪਏ ਘੱਟ ਕੇ 1713.50 ਰੁਪਏ ਹੋ ਗਿਆ ਹੈ। ਸਿਲੰਡਰ ਚੇਨਈ ਵਿੱਚ 1921.50 ਰੁਪਏ ਵਿੱਚ ਉਪਲਬਧ ਹੈ। ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਿੱਲੀ ਵਿੱਚ 803 ਰੁਪਏ ਅਤੇ ਮੁੰਬਈ ਵਿੱਚ 802.50 ਰੁਪਏ ਵਿੱਚ ਉਪਲਬਧ ਹੈ।
Published on: ਅਪ੍ਰੈਲ 1, 2025 7:33 ਪੂਃ ਦੁਃ