ਚੰਡੀਗੜ੍ਹ, 1 ਅਪ੍ਰੈਲ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਸੈਕਟਰ-20 ਸਥਿਤ ਗੁਰਦੁਆਰਾ ਚੌਂਕ (Round About) ਵਿੱਚ ਸੜਕ ਦੇ ਵਿਚਕਾਰ ਨੱਚ ਕੇ ਰੀਲ ਬਣਾਉਣ ਵਾਲੀ ਔਰਤ ਦੇ ਕਾਂਸਟੇਬਲ ਪਤੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਦੇ ਡਾਂਸ ਦੀ ਵੀਡੀਓ ਉਸ ਦੇ ਕਾਂਸਟੇਬਲ ਪਤੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਅਪਲੋਡ ਕੀਤੀ ਗਈ ਸੀ।
ਪੁਲਿਸ ਮੁਲਾਜ਼ਮ ਪਤੀ ਅਜੈ ਕੁੰਡੂ ਦੀ ਅਣਗਹਿਲੀ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਚੰਡੀਗੜ੍ਹ ਪੁਲੀਸ ਨੇ ਸੈਕਟਰ-20 ਸਥਿਤ ਪੁਲੀਸ ਕਲੋਨੀ ਦੀ ਰਹਿਣ ਵਾਲੀ ਜੋਤੀ ਅਤੇ ਉਸ ਦੀ ਭਾਬੀ ਪੂਜਾ ਖ਼ਿਲਾਫ਼ ਟਰੈਫਿਕ ਲਾਈਟਾਂ ਵਿਚਕਾਰ ਹਰਿਆਣਵੀ ਗੀਤਾਂ ’ਤੇ ਡਾਂਸ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ।
ਇਸ ਮਾਮਲੇ ‘ਚ ਦੋਵਾਂ ਔਰਤਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਇਹ ਰੀਲ ਮੰਦਰ ਤੋਂ ਵਾਪਸ ਆਉਂਦੇ ਸਮੇਂ ਬਣਾਈ ਸੀ।ਦੋਵਾਂ ਦਾ ਕਹਿਣਾ ਸੀ ਕਿ ਇਸ ਨਾਲ ਆਵਾਜਾਈ ‘ਚ ਕੋਈ ਵਿਘਨ ਨਹੀਂ ਪਿਆ, ਸਗੋਂ ਰੁਕੀ ਹੋਈ ਆਵਾਜਾਈ ਦੌਰਾਨ ਰੀਲ ਬਣਾਈ ਸੀ।
Published on: ਅਪ੍ਰੈਲ 1, 2025 7:14 ਪੂਃ ਦੁਃ