ਪਟਿਆਲਾ, 1 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪਟਿਆਲਾ ਜ਼ਿਲ੍ਹੇ ਦੀ ਪੁਲਿਸ ਚੌਂਕੀ ਬਾਦਸ਼ਾਹਪੁਰ ਵਿੱਚ ਬੀਤੇ ਦੇਰ ਰਾਤ ਨੂੰ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਨਾਲ ਦਫ਼ਤਰ ਦੇ ਸ਼ੀਸੇ ਟੁੱਟ ਗਏ ਹਨ। ਧਮਾਕਾ ਹੋਣ ਤੋਂ ਬਾਅਦ ਉਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਚੌਂਕੀ ਬਾਦਸ਼ਾਹਪੁਰ ਵਿੱਚ ਜ਼ਿਲ੍ਹੇ ਦੇ ਐਸਐਸਪੀ ਨਾਨਕ ਸਿੰਘ ਵੀ ਮੌਕੇ ਉਤੇ ਪਹੁੰਚੇ। ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਬੀਤੇ ਰਾਤ ਕਰੀਬ 2 ਵਜੇ ਧਮਾਕਾ ਸੁਣਿਆ ਗਿਆ। ਇਸ ਦਾ ਪਤਾ ਲੱਗਣ ਉਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਹ ਕੱਲ੍ਹ ਦੇਰ ਰਾਤ ਧਮਾਕੇ ਦੀ ਸੁਣਾਈ ਦਿੱਤੀ ਸੀ। ਜਾਂਚ ਲਈ ਟੀਮ ਪਹੁੰਚੀ ਹੈ। ਅਜੇ ਤੱਕ ਕੋਈ ਚੀਜ ਨਹੀਂ ਮਿਲੀ ਜਿਸ ਤੋਂ ਗ੍ਰਨੇਡ ਲੱਗੇ। ਜਾਂਚ ਕੀਤੀ ਜਾ ਰਹੀ ਹੈ, ਜੋ ਸਾਹਮਣੇ ਆਵੇਗਾ ਉਹ ਦੱਸਿਆ ਜਾਵੇਗਾ। ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਐਸਐਸਪੀ ਨੇ ਲੋਕਾਂ ਨੂੰ ਵਿਸ਼ਵਾਸ ਦਿੱਤਾ ਜੇਕਰ ਅਜਿਹੀ ਕੋਈ ਵਾਰਦਾਤ ਹੋਈ ਹੈ ਤਾਂ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾਵੇਗੀ
Published on: ਅਪ੍ਰੈਲ 1, 2025 12:37 ਬਾਃ ਦੁਃ