ਭਾਜਪਾ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ ਮਾਨ ਸਰਕਾਰ: ਬਲਬੀਰ ਸਿੱਧੂ

Punjab

ਚੰਡੀਗੜ੍ਹ 1 ਅਪ੍ਰੈਲ 2025, ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਕਾਂਗਰਸੀ ਆਗੂ ਬਲਬੀਰ ਸਿੱਧੂ ਨੇ ਭਗਵੰਤ ਮਾਨ ਦੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਵਿਰੁੱਧ ਕੀਤੀ ਟਿਪਣੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, “ਮਾਨ ਸਰਕਾਰ ਦੇ ਇਹੋ ਜਿਹੇ ਬਿਆਨ ਉਨ੍ਹਾਂ ਦੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਪ੍ਰਗਟਾ ਰਹੇ ਹਨ। ਮਾਨ ਨੇ ਜੋ ਕੁਝ ਵੀ ਰਾਹੁਲ ਗਾਂਧੀ ਵਿਰੁੱਧ ਕਿਹਾ ਹੈ ਉਹ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ। ਇਨ੍ਹਾਂ ਬਿਆਨਾਂ ਤੋਂ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਭਗਵੰਤ ਮਾਨ ਹੁਣ ਭਾਜਪਾ ਸਰਕਾਰ ਦੀ “ਟ੍ਰੋਲ ਆਰਮੀ” ਦਾ ਹਿੱਸਾ ਬਣ ਚੁਕੇ ਹਨ, ਜਿਨ੍ਹਾਂ ਨੂੰ ਦੂਜਿਆਂ ਉੱਤੇ ਦੋਸ਼ ਲਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਆਉਂਦਾ।”

ਭਗਵੰਤ ਮਾਨ ਨੂੰ ਭਾਜਪਾ ਦਾ ਏਜੰਟ ਦੱਸਦਿਆਂ ਸਿੱਧੂ ਨੇ ਕਿਹਾ ਕਿਡਪਹਿਲਾਂ ਸਾਡੇ ਅੰਨਦਾਤਾਵਾਂ ਨੂੰ ਸਰਹੱਦਾਂ ਤੋਂ ਉਠਾਉਣਾ, ਕਿਸਾਨਾਂ ਦੀਆਂ ਮੰਗਾਂ ਨੂੰ ਠੁਕਰਾਉਣ ਅਤੇ ਹੁਣ ਵਿਰੋਧੀ ਪਾਰਟੀਆਂ ਦੇ ਨੇਤਾਵਾਂ ‘ਤੇ ਬੇਬੁਨਿਆਦੀ ਬਿਆਨਬਾਜ਼ੀ, ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਬਿਆਨ ਕਰ ਰਹੀਆਂ ਹਨ ਕਿ ਕਿਸ ਤਰ੍ਹਾਂ ਭਗਵੰਤ ਮਾਨ ਭਾਜਪਾ ਅਤੇ ਨਰੇਂਦਰ ਮੋਦੀ ਦੇ ਨਕਸ਼ੇ ਕਦਮਾਂ ਤੇ ਚਲ ਰਹੀ ਹੈ ਅਤੇ ਰਹੀ ਗੱਲ ‘ਲੀਡਰਸ਼ਿਪ’ ਦੀ ਜਿਸ ਪਾਰਟੀ ਦੇ ਮੁੱਖ ਮੰਤਰੀ ਦਾ ਰਿਮੋਟ ਕੰਟਰੋਲ ਆਪ ਦਿੱਲੀ ਦੇ ਹੱਥਾਂ ਵਿੱਚ ਹੋਵੇ ਉਹ ਲੀਡਰਸ਼ਿਪ ਬਾਰੇ ਬਿਆਨ ਕਿਵੇਂ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਿਰਫ਼ ‘ਤੇ ਸਿਰਫ਼ ਭਾਜਪਾ ਅਤੇ ਕੇਜਰੀਵਾਲ ਦੇ ਇਸ਼ਾਰਿਆਂ ‘ਤੇ ਨੱਚ ਰਿਹਾ ਹੈ, ਸੂਬੇ ‘ਚ ਕੀ ਕੁਝ ਹੋ ਰਿਹਾ ਹੈ, ਉਹਨੂੰ ਇਸ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ।

ਸਿੱਧੂ ਨੇ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਦਿਨੀਂ ਮਾਨ ਨੇ ਵਿਧਾਨ ਸਭ ‘ਚ ਸ਼ਹੀਦ ਭਗਤ ਸਿੰਘ ਜੀ ਨੂੰ ਭਾਰਤ ਰਤਨ ਨਾਲ ਨਿਵਾਜਣ ‘ਤੇ ਮਤਾ ਪਾਸ ਕਰਨ ਲਈ  ਇਹ ਗੱਲ ਕਹੀ ਸੀ ਕਿ ਬਿਨਾਂ ਅਮਿਤ ਸ਼ਾਹ ਦੀ ਸਹਿਮਤੀ ਤੋਂ ਉਹ ਇਹ ਮਤਾ ਪਾਸ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਿਰਫ਼ ਇਨ੍ਹਾਂ ਹੀ ਨਹੀਂ ਨਸ਼ਾ ਤਸਕਰੀਆਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣਾ, ਕਿਸਾਨਾਂ ਖਿਲਾਫ਼ ਕਾਰਵਾਈ ਅਤੇ ਹੁਣ ਰਾਹੁਲ ਗਾਂਧੀ ‘ਤੇ ਬਿਆਨ। ਇਹ ਸਾਰੀਆਂ ਚੀਜ਼ਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਭਗਵੰਤ ਮਾਨ ਭਾਜਪਾ ਦੇ ਤਰੀਕਿਆਂ ਨੂੰ ਆਪਣਾ ਰਹੀ ਹੈ ਅਤੇ ਉਨ੍ਹਾਂ ਦੇ ਹੀ ਨਕਸ਼ੇ ਕਦਮ ‘ਤੇ ਚੱਲ ਰਹੀ ਹੈ।

ਰਾਹੁਲ ਗਾਂਧੀ ਬਾਰੇ ਗੱਲ ਕਰਦਿਆਂ ਸਿੱਧੂ ਨੇ ਕਿਹਾ, “ਰਾਹੁਲ ਗਾਂਧੀ ਇੱਕ ਅਜਿਹੇ ਨੇਤਾ ਹਨ ਜੋ ਹਰ ਸਮੇਂ ਗਰੀਬਾਂ ਅਤੇ ਨੌਜਵਾਨਾਂ ਦੀ ਲੜਾਈ ਲਈ ਲੜ੍ਹ ਰਹੇ ਹਨ, ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ, ਲੋਕਾਂ ਨੂੰ ਇਕਜੁੱਟ ਕਰਨ ਲਈ ਭਾਰਤ ਜੋੜੋ ਯਾਤਰਾ ਕੀਤੀ ਪਰ ਮਾਨ ਸਰਕਾਰ ਨੇ ਕੀ ਕੀਤਾ? ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਉਨ੍ਹਾਂ ਨਾਲ ਝੂਠੇ ਵਾਅਦੇ ਕੀਤੇ ਅਤੇ ਪੰਜਾਬ ਨੂੰ ਕਰਜ਼ੇ ਵਿੱਚ ਡੋਬਿਆ

ਪੰਜਾਬ ਦੀ ਮੌਜੂਦਾ ਸਤਿਥੀ ‘ਤੇ ਧਿਆਨ ਦਿੰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ਸਤਿਥੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਚੋਰੀ, ਡਕੈਤੀ, ਬੰਬ ਬਲਾਸਟ ਮਨੋਂ ਆਮ ਹੋ ਗਏ ਹਨ, ਪਰ ਸੂਬੇ ਦੀ ਨਿਕੰਮੀ ਸਰਕਾਰ ਇਸ ਵੱਲ ਧਿਆਨ ਦੇਣ ਦੀ ਬਜਾਏ ਦੂੱਜੇ ਲੀਡਰਾਂ ‘ਤੇ ਬੇਬੁਨਿਆਦੀ ਬਿਆਨ ਦੇਣ ‘ਚ ਰੁੱਝੀ ਹੋਈ ਹੈ।

ਸਿੱਧੂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਹੋ ਜਾਣ ਦੇ ਬਾਅਦ ਵੀ ਸੂਬੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਸਿੱਖਿਆ ਅਤੇ ਸਿਹਤ ਮਾਡਲ ‘ਤੇ ਬਣੀ ਆਪ ਸਰਕਾਰ ਆਪਣੇ ਹਰ ਵਾਅਦੇ ਨੂੰ ਪੂਰਾ ਕਰਨ ‘ਚ ਅਸਫ਼ਲ ਰਹੀ ਹੈ ਤੇ ਹੁਣ ਇਹੋ ਜਿਹੇ ਬਿਆਨਾਂ ਨਾਲ ਉਹ ਆਪਣੀਆਂ ਨਾਕਾਮਯਾਬੀਆਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸਿੱਧੂ ਨੇ ਮੰਗ ਕੀਤੀ, ” ਭਗਵੰਤ ਮਾਨ ਨੂੰ ਰਾਹੁਲ ਗਾਂਧੀ ਵਿਰੁੱਧ ਦਿੱਤੇ ਆਪਣੇ ਬਿਆਨ ‘ਤੇ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਅਤੇ ਫਾਲਤੂ ਬਿਆਨਬਾਜ਼ੀ ਕਰਨ ਤੋਂ ਇਲਾਵਾ ਸੂਬੇ ਦੀ ਵਿਗੜਦੀ ਸਥਿਤੀ ‘ਤੇ ਧਿਆਨ ਦੇਣਾ ਚਾਹੀਦਾ ਹੈ।”

Published on: ਅਪ੍ਰੈਲ 1, 2025 4:01 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।